‘ਕੋਠੀ ਝਾੜ’ ਆਮ ਤੌਰ ’ਤੇ ਵਿਆਹ ਦੀ ਬਚੀ-ਖੁਚੀ ਮਠਿਆਈ ਹੁੰਦੀ ਹੈ। ਇਸ ਕਿਤਾਬ ਦੇ ਛੋਟੇ-ਵੱਡੇ ਲੇਖ ਵੀ ਕੋਠੀ-ਝਾੜ ਹੀ ਹਨ। ਪਦਮ ਸਾਹਿਬ ਦੇ ਜਿਉਂਦੇ-ਜੀਅ ਜੋ ਲੇਖ ਕਿਤਾਬੀ ਰੂਪ ਵਿਚ ਨਹੀਂ ਆਏ, ਉਨ੍ਹਾਂ ਨੂੰ ਇਸੇ ਕੋਠੀ ਝਾੜ ਵਿਚ ਇਕੱਠਾ ਕਰਨ ਦਾ ਯਤਨ ਕੀਤਾ ਹੈ। ਕੁਝ ਲੇਖ ਵਿਚਾਰਧਾਰਕ ਤੇ ਸਿਧਾਂਤਕ ਹਨ ਤੇ ਕੁਝ ਧਾਰਮਿਕ, ਇਤਿਹਾਸਕ ਤੇ ਸਾਹਿਤਕ ਮੁੱਦਿਆ ਬਾਰੇ ਹਨ। ਕੁਝ ਸੱਜਣਾਂ-ਮਿੱਤਰਾਂ ਨੂੰ ਸ਼ਰਧਾਂਜਲੀਆਂ ਜਾਂ ਜੀਵਨੀਆਂ ਦੇ ਰੂਪ ਵਿਚ ਸੰਖੇਪ ਜਾਣਕਾਰੀ ਦੇ ਲੇਖ ਹਨ। ਚਾਰ ਪੰਜ ਲੇਖ ਲੋਕ-ਸਾਹਿਤ ਬਾਰੇ ਵੀ ਸ਼ਾਮਲ ਕੀਤੇ ਗਏ ਹਨ ਤੇ ਕੁਝ ਰੇਡੀਓ-ਟਾਕ ਵੀ ਸ਼ਾਮਲ ਕੀਤੀਆਂ ਹਨ। ਜਿਸ ਤਰ੍ਹਾਂ ਬਚ-ਖੁਚੀ ਮਠਿਆਈ ਦਾ ਆਪਣਾ ਸੁਆਦ ਹੁੰਦਾ ਹੈ, ਉਸੇ ਤਰ੍ਹਾਂ ਇਹ ਲੇਖ ਵੀ ਵਿਭਿੰਨ ਸੁਆਦ ਦੇ ਕੇ ਪਾਠਕ ਨੂੰ ਨਿਹਾਲ ਕਰਦੇ ਹਨ।