ਇਹ ਰਚਨਾ ਭਾਈ ਵੀਰ ਸਿੰਘ ਜੀ ਦੇ ਨਿੱਕੇ ਭਰਾ ਡਾ. ਬਲਬੀਰ ਸਿੰਘ ਜੀ ਦੀ ਹੈ । ਇਹ ਪੁਸਤਕ 9 ਲੇਖਾਂ ਦਾ ਸੰਗ੍ਰਹਿ ਹੈ, ਜੋ ਰਹੱਸਵਾਦੀ ਅਤੇ ਵਿਗਿਆਨਕ ਵਿਚਾਰਾਂ ਦਾ ਸੁਮੇਲ ਹੈ । ‘ਲੰਮੀ ਨਦਰ’ ਦੇ ਲੇਖਾਂ ਪ੍ਰਸੰਗਿਕਤਾ ਨੂੰ ਧਿਆਨ ਵਿਚ ਰਖਦਿਆਂ ਇਹ ਪੁਸਤਕ ਪੰਜਾਬ ਦੀਆਂ ਯੂਨੀਵਰਸਿਟੀਆਂ ਵਲੋਂ ਪਾਠ-ਪੁਸਤਕ ਵਜੋਂ ਪੜ੍ਹਾਈ ਜਾਂਦੀ ਹੈ । ਇਸ ਪੁਸਤਕ ਦੇ ਲੇਖ ਹਨ: ‘ਰਬਾਬ’, ‘ਲੰਮੀ ਨਦਰ’, ‘ਪ੍ਰਾਰਥਨਾ’, ‘ਬਾਬਾ ਰਕਤ ਦੇਵ’, ‘ਸੇਵ ਕਮਾਈ’, ‘ਚੰਦ੍ਰਹਾਂਸ’, ‘ਆਬਦਾਰ ਮੋਤੀ’, ‘ਸੱਚ ਦੀ ਸੂਰਤ’, ‘ਸਰਬ ਕਾਲ’ ।