ਖ਼ਲੀਲ ਜਿਬਰਾਨ ਅੰਗ੍ਰੇਜ਼ੀ ਤੋਂ ਇਲਾਵਾ ਅਰਬੀ ਦਾ ਮਹਾਨ ਕਵੀ ਤੇ ਗੱਦਕਾਰ ਸੀ । ਉਨ੍ਹਾਂ ਦੇ ਪ੍ਰਤੀਕਾਤਮਕ ਤੇ ਵਿਚਾਰਾਤਮਕ ਦੋਵੇਂ ਕਿਸਮ ਦੇ ਬਚਨ ਅਜੇਹੀ ਸੇਧ ਦੇਣ ਵਾਲੇ ਹਨ ਜੋਕਿ ਉਨ੍ਹਾਂ ਦੀ ਵਿਸ਼ਾਲ ਰਚਨਾਵਲੀ ਵਿਚੋਂ ਲਏ ਗਏ ਹਨ । ਉਨ੍ਹਾਂ ਦੀਆਂ ਗੰਭੀਰ ਚਿੰਤਨ ਵਾਲੀਆਂ ਲਿਖਤਾਂ ਤੋਂ ਇਲਾਵਾ ਜਿਬਰਾਨ ਦੇ ਟੋਟਕੇ (ਪੈਰੇਬਲਜ਼) ਵਧੇਰੇ ਪ੍ਰਸਿੱਧ ਹਨ । ਇਹ ਦੋਵੇਂ ਵੰਨਗੀਆਂ ਇਸ ਪੁਸਤਕ ਵਿਚ ਹਨ । ਸਿਆਣੇ ਪਾਠਕ ਇਸਦਾ ਰਸ ਮਾਣਨਗੇ ਤੇ ਜ਼ਿੰਦਗੀ ਦੇ ਸੱਚ ਨੂੰ ਪਛਾਣਨਗੇ ।