20 ਮੌਲਿਕ ਲੇਖਾਂ ਦੇ ਇਸ ਸੰਗ੍ਰਹਿ ਵਿਚ ਲੇਖਕ ਨੇ ਸਭਿਅਤਾ ਤੇ ਸਭਿਆਚਾਰ ਦੇ ਵਿਕਾਸ ਨਾਲ ਜੀਵਨ ਜਾਚ ਵਿਚ ਆਈ ਤਬਦੀਲੀ ਦੀ ਵਸਤੂ-ਨਿਸ਼ਠ ਨਿਸ਼ਾਨਦੇਹੀ ਕੀਤੀ ਹੈ ਤੇ ਇਸ ਦੁਆਰਾ ਮਨੁੱਖ ਦੇ ਵਤੀਰੇ ਅਤੇ ਵਿਵਹਾਰ ਵਿਚ ਪੈਦਾ ਹੋਈਆਂ ਤਬਦੀਲੀਆਂ ਨੂੰ ਪਛਾਨਣ ਦਾ ਯਤਨ ਕੀਤਾ ਹੈ । ਇਸ ਵਿਚਲੇ ਸਾਰੇ ਲੇਖ ਗਿਆਨ ਦੇ ਨਵੇਂ ਦਰੀਚੇ ਖੋਲ੍ਹਦੇ ਹਨ ਤੇ ਪਾਠਕ ਦੀ ਸੋਚ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ ।