ਇਸ ਪੁਸਤਕ ਵਿੱਚ ਲੇਖਕ ਨੇ ਮਾਨਵ-ਇਤਿਹਾਸ ਦੀ ਆਧਾਰਸ਼ਿਲਾ, ਸੰਘਰਸ਼, ਸੰਬੰਧੀ ਤਾਰਕਿਕ ਤੇ ਮੌਲਿਕ ਅਧਿਕਾਰ ਪੇਸ਼ ਕੀਤਾ ਹੈ । ਲੇਖਕ ਸੰਘਰਸ਼ ਨੂੰ ਇਸਦੇ ਸਮਾਜਿਕ ਸਰੋਕਾਰਾਂ ਦੇ ਪ੍ਰਸੰਗ ਵਿੱਚ ਨੀਝ ਨਾਲ ਵਾਚਦਾ ਹੈ ਤੇ ਪਾਠਕ ਦੇ ਗਿਆਨ-ਖੇਤਰ ਵਸੀਹ ਕਰਦਾ ਹੈ । ਲੇਖਕ ਅਨੁਸਾਰ ਪਰਉਪਕਾਰ, ਉਤਸੁਕਤਾ, ਆਦਰਸ਼ ਅਤੇ ਉਤਸ਼ਾਹ ਦੀ ਭੂਮੀ ਵਿਚੋਂ ਜਿਹੜੀ ਜੀਵਨ ਜਾਂਚ ਉਪਜਦੀ ਹੈ, ਉਸਦੀ ਸੰਖੇਪ ਪਰਿਭਾਸ਼ਾ ਨੂੰ ਸੰਘਰਸ਼ ਆਖਿਆ ਜਾ ਸਕਦਾ ਹੈ ਅਤੇ ਇਹ ਤ੍ਰਿਸ਼ਨਾ, ਸੁਆਰਥ ਅਤੇ ਤੌਖਲੇ ਦੇ ਰੂਪ ਵਿਚ ਆਪਣੇ ਪੂਰੇ ਜਲੌ ਵਿਚ ਆ ਜਾਂਦਾ ਹੈ ।