ਇਸ ਪੁਸਤਕ ਵਿਚ ਲੇਖਕ ਨੇ ਮਨੁੱਖ ਦੇ ਜੀਵਨ ਵਿਚ ਸਾਇੰਸ ਦੀ ਭੂਮਿਕਾ ਦੀ ਵਿਆਖਿਆ ਕਰਨ ਦਾ ਜਤਨ ਕੀਤਾ ਹੈ । ਲੇਖਕ ਦੁਆਰਾ ਸਾਇੰਸ ਦੀ ਪਰਿਭਾਸ਼ਾ ਜਗਤ ਦੇ ਪਸਾਰੇ ਦੀ ਤਰਕਪੂਰਣ ਵਿਆਖਿਆ ਦਾ ਜਤਨ ਹੈ ਜਿਹੜੀ ਗਿਆਨ ਇੰਦਰੀਆਂ ਰਾਹੀਂ ਪ੍ਰਾਪਤ ਕੀਤੇ ਹੋਏ ਗਿਆਨ ਉੱਤੇ ਆਧਾਰਿਤ ਹੈ ਅਤੇ ਜਿਸ ਨੂੰ ਤਰਕ ਰਾਹੀਂ ਠੀਕ ਕੀਤਾ ਜਾਂ ਗ਼ਲਤ ਸਾਬਤ ਕੀਤਾ ਜਾ ਸਕਦਾ ਹੈ । 23 ਲੇਖਾਂ ਦੇ ਇਸ ਸੰਗ੍ਰਹਿ ਵਿਚ ਵਿਭਿੰਨ ਪੱਖਾਂ ਤੋਂ ਮਾਨਵ ਵਿਕਾਸ ਵਿਚ ਸਾਇੰਸ ਦੀ ਭੂਮਿਕਾ ਦੀ ਨਿਸ਼ਾਨਦੇਹੀ ਕੀਤੀ ਗਈ ਹੈ । ਲੇਖਕ ਦੀ ਸਪੱਸ਼ਟ ਤਾਰਕਿਕ ਸੋਚ ਪਾਠਕ ਨੂੰ ਹਮਸਫ਼ਰ ਬਣਾਂਦੀ ਹੈ ਤੇ ਉਸਦੇ ਗਿਆਨ ਦਰੀਚਿਆਂ ਨੂੰ ਮੋਕਲਾ ਕਰਦੀ ਹੈ ।