‘ਵਾਤਾਵਰਣੀ ਪ੍ਰਦੂਸ਼ਣ’ ਪੁਸਤਕ ਵਿਚ ਵਾਤਾਵਰਣ ਦੇ ਵਿਭਿੰਨ ਪੱਖਾਂ ਬਾਰੇ 39 ਲੇਖ ਹਨ । ਇਸ ਪੁਸਤਕ ਦੇ ਦੋ ਮੁੱਖ ਭਾਗ ਹਨ । ਪਹਿਲੇ ਭਾਗ ਵਿਚ ਵਾਤਾਵਰਣ ਦੇ ਮੱਹਤਵ, ਇਸ ਦੇ ਮਨੁੱਖ ਨਾਲ ਸੰਬੰਧ, ਪ੍ਰਦੂਸ਼ਣ ਦੀ ਪਰਿਭਾਸ਼ਾ, ਕਾਰਨ, ਕਿਸਮਾਂ, ਪ੍ਰਭਾਵ, ਰੋਕਥਾਮ ਤੇ ਇਸ ਨਾਲ ਜੁੜੇ ਰਾਸ਼ਟਰੀ, ਅੰਤਰ-ਰਾਸ਼ਟਰੀ ਮਸਲਿਆਂ ਬਾਰੇ 30 ਨਿਬੰਧ ਹਨ । ਦੂਜੇ ਭਾਗ ਵਿਚ ਨੌ ਨਿਬੰਧ ਹਨ ਜਿਸ ਵਿਚ ਪੰਜਾਬ ਰਾਜ ਦੇ ਵਾਤਾਵਰਣੀ ਹਾਲਾਤ ਦਾ ਵਰਨਣ ਕਰਨ ਦੇ ਨਾਲ-ਨਾਲ, ਇਨ੍ਹਾਂ ਦੇ ਸੁਧਾਰ ਲਈ ਅਤੇ ਰਾਜ ਦੇ ਵਾਤਾਵਰਣ ਦੇ ਕੁਦਰਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਸੁਯੋਗ ਹੱਲ ਸੁਝਾਏ ਗਏ ਹਨ ।