ਇਸ ਪੁਸਤਕ ਵਿਚ ਲੇਖਕ ਨੇ ਮਨੁੱਖ ਦੇ ਮਨੋ-ਵਿਕਾਸ ਨੂੰ ਉਹ ਪੜਾਅ ਜਾਂ ਰੂਪ ਕਿਹਾ ਹੈ ਜਿਸ ਵਿਚ ਮਨੁੱਖੀ ਸਰੀਰ ਨਾਲ ਸੰਬੰਧਤ ਮਨ ਆਪਣੀਆਂ ਪ੍ਰਵਿਰਤੀਆਂ ਦੀ ਗੁਲਾਮੀ ਜਾਂ ਦਾਸਤਾ ਵਿਚੋਂ ਨਿਕਲ ਕੇ ਉਨ੍ਹਾਂ ਦਾ ਸੁਆਮੀ ਬਣਦਾ ਹੈ । ਲੇਖਕ ਨੇ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ । ਪਹਿਲੇ ਭਾਗ ਵਿਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਮਨੋ ਵਿਕਾਸ ਕੀ ਹੈ, ਦੂਜੇ ਭਾਗ ਵਿਚ ਮਨੋ-ਵਿਕਾਸ ਦੇ ਸਾਧਨ ਕਿਹੜੇ ਹਨ ਅਤੇ ਉਨ੍ਹਾਂ ਵਿਚ ਕੀ ਘਾਟ ਹੈ ਬਾਰੇ ਜਾਣਕਾਰੀ ਦਿੱਤੀ ਹੈ । ਤੀਜੇ ਭਾਗ ਵਿਚ ਮਨੋ-ਵਿਕਾਸ ਦੇ ਸਾਧਨਾਂ ਦਾ ਵਿਸਥਾਰ ਕੀਤਾ ਹੈ ।