ਇਸ ਨਾਵਲ ਵਿੱਚ ਮੁੱਖ ਇਤਿਹਾਸਕ ਘਟਨਾਵਾਂ ਲੇਖਕ ਦੇ ਸਰੋਤਾਂ ਅਨੁਸਾਰ ਵਾਸਤਵਿਕਤਾ ਦੇ ਬਹੁਤ ਨੇੜੇ ਹਨ । ਇਸ ਨਾਵਲ ਦੇ ਬਿਰਤਾਂਤ ਨੂੰ ਹੁਕਮਰਾਨ ਜਮਾਤ ਦੀਆਂ ਗਤੀਵਿਧੀਆਂ ਅਤੇ ਲੜਾਈਆਂ ਤਕ ਸੀਮਤ ਨਾ ਰੱਖਕੇ ਆਮ ਲੋਕਾਂ, ਆਮ ਸਿਪਾਹਿਆ, ਗੈਰ ਸਿੱਖਾਂ (ਖਾਸ ਕਰਕੇ ਮੁਸਲਮਾਨਾਂ ਤੇ ਪਠਾਣਾਂ) ਦੀ ਭੂਮਿਕਾ ਅਤੇ ਮਾਨਸਿਕਤਾ ਰਾਹੀਂ ਸੱਚ ਤੱਕ ਪਹੁੰਚਣ ਦਾ ਯਤਨ ਕੀਤਾ ਹੈ । ਇਤਿਹਾਸਕ ਘਟਨਾਵਾਂ ਦਾ ਵਰਨਣ ਕਰਦਿਆਂ ਲੇਖਕ ਨੇ ਬਾਹਰਲੇ ਤੱਥਾਂ ਤਕ ਸੀਮਤ ਨਾ ਰਹਿ ਕੇ ਇਨ੍ਹਾਂ ਘਟਨਾਵਾਂ/ਤੱਥਾਂ ਦੇ ਪਿਛੇ ਲੁਕੇ ‘ਮੂਲ’ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ।