ਇਸ ਨਾਵਲ ਵਿਚ ਲੇਖਕ ਨੇ ਮੁੱਢ ਤੋਂ ਲੈ ਕੇ ਅਜੋਕੇ ਸਮਿਆਂ ਤੱਕ ਦਿੱਲੀ ਦੀ ਗਾਥਾ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਲੇਖਕ ਨੇ ਇਸ ਕਹਾਣੀ ਦੀ ਰਚਨਾ ਚਸ਼ਮ-ਦੀਦ ਗੁਆਹਾਂ ਦੇ ਦਸਤਾਵੇਜ਼ੀ ਬਿਰਤਾਂਤਾਂ ਤੋਂ ਕੀਤੀ ਹੈ । ਇਸ ਕਾਰਨ ਲੇਖਕ ਨੇ ਇਸ ਦਾ ਬਹੁਤ ਸਾਰਾ ਭਾਗ “ਉੱਤਮ ਪੁਰਖ” ਵਿੱਚ ਬਿਆਨ ਕੀਤਾ ਹੈ ।