“ਦਾਸਤਾਨ-ਏ-ਖੁਸ਼ਵੰਤ” ਵਿਚ, ਲੇਖਕ ਆਪਣੀ ਜ਼ਿੰਦਗੀ ਬਾਰੇ, ਆਪਣੇ ਪਿਆਰਾਂ ਬਾਰੇ ਅਤੇ ਆਪਣੇ ਕੰਮਾਂ ਬਾਰੇ ਦਸਦਾ ਹੈ । ਉਹ ਖੁਸ਼ੀ, ਆਸਥਾ ਅਤੇ ਇਮਾਨਦਾਰੀ ਬਾਰੇ ਲਿਖਦਾ ਹੈ ਅਤੇ ਪਹਿਲੀ ਵਾਰ, ਆਪਣੀਆਂ ਸਫਲਤਾਵਾਂ ਅਤੇ ਅਸਫਲਤਾਵਾਂ, ਆਪਣੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ, ਆਪਣੀਆਂ ਉਚਾਣਾਂ ਉੱਤੇ ਨੀਵਾਣਾਂ ਬਾਰੇ ਗੱਲ ਕਰਦਾ ਹੈ । ਉਹ ਸਾਨੂੰ ਦੱਸਦਾ ਹੈ ਆਪਣੀ ਪ੍ਰੇਰਣਾ ਬਾਰੇ ਅਤੇ ਲੰਮੀ ਉਮਰ ਦੇ ਰਾਜ਼ ਬਾਰੇ । ਉਹ ਆਪਣੇ ਡੂੰਘੇ ਡਰਾਂ ਦਾ ਵੀ ਇਕਬਾਲ ਕਰਦਾ ਹੈ ।