ਇਹ ਸੰਗ੍ਰਹਿ ਇਸ ਤਰ੍ਹਾਂ ਦੇ ਬਿਹਤਰੀਨ ਕਲਮ-ਚਿੱਤਰ ਪੇਸ਼ ਕਰਦਾ ਹੈ ਜਿਨ੍ਹਾਂ ਵਿਚੋਂ ਕੁਝ ਕਦੀ ਵੀ ਲਿਖਤ ਦਾ ਹਿੱਸਾ ਨਹੀਂ ਬਣੇ । ਜਵਾਹਰ ਲਾਲ ਨਹਿਰੂ, ਕਿਸ਼ਨਾ ਮੈਨਨ, ਇੰਦਰਾ ਗਾਂਧੀ, ਸੰਜੇ ਗਾਂਧੀ, ਅੰਮ੍ਰਿਤਾ ਸ਼ੇਰਗਿੱਲ, ਬੇਗਮ ਪਾਰਾ, ਮੁਹੰਮਦ ਅਲੀ ਜਿਨਾਹ, ਐਮ.ਐਸ. ਗੋਲਵਾਲਕਰ, ਮਦਰ ਟਰੇਸਾ, ਫੈਜ਼ ਅਹਿਮਦ ਫੈਜ਼, ਧੀਰੇਂਦਰ ਬ੍ਰਹਮਚਾਰੀ, ਭਿੰਡਰਾਂਵਾਲੇ, ਜਨਰਲ ਟਿੱਕਾ ਖਾਨ, ਫੂਲਨ ਦੇਵੀ, ਗਿਆਨੀ ਜ਼ੈਲ ਸਿੰਘ ਅਤੇ ਭਗਤ ਪੂਰਨ ਸਿੰਘ ਆਦਿ ਇਸ ਪੁਸਤਕ ਦਾ ਵਿਸ਼ਾ ਵਸਤੂ ਹਨ । ਇਹ ਜਾਣਕਾਰੀ ਭਰਪੂਰ, ਉਪਜਾਊ ਅਤੇ ਨਿਰਸੰਕੋਚ ਮਨੋਰੰਜਨ ਪੁਸਤਕ ‘ਚੰਗੇ, ਮਾੜੇ, ਬੇਤੁਕੇ’ ਕਈ ਤਰ੍ਹਾਂ ਨਾਲ ਭਾਰਤ ਦੀ ਬੜੀ ਉੱਘੀ ਸਾਹਿਤਕ ਅਤੇ ਸੱਭਿਆਚਾਰਕ ਕਲਮ ਵੱਲੋਂ ਪੇਸ਼ ਕੀਤਾ ਉਪਮਹਾਂਦੀਪ ਦਾ ਅੰਦਰੂਨੀ, ਅਸਤਿਕਾਰਤ ਆਧੁਨਿਕ ਇਤਿਹਾਸ ਹੈ ।