ਇਸ ਪੁਸਤਕ ਵਿਚ ਲੇਖਕ ਨੇ ਹਜ਼ਰਤ ਆਦਮ ਤੋਂ ਲੈ ਕੇ ਹਜ਼ਰਤ ਖ਼ਵਾਜਾ ਮੁਹੰਮਦ ਦੀਵਾਨ ਚਿਸ਼ਤੀ ਸਾਬਰੀ ਤੱਕ ਚੁਰੰਜਾ ਦੇ ਲਗਪਗ ਪੈਗ਼ੰਬਰਾਂ/ਸੂਫੀ ਦਰਵੇਸ਼ਾਂ ਦੇ ਜੀਵਨ ਬਿਰਤਾਂਤ ਤੇ ਉਹਨਾਂ ਦੀਆਂ ਸਿਖਿਆਵਾਂ, ਉਹਨਾਂ ਦੇ ਕਰਮ ਖੇਤਰ, ਉਹਨਾਂ ਦੀਆਂ ਮੌਲਿਕ ਪਰੰਪਰਾਵਾਂ ਤੇ ਉਹਨਾਂ ਦੁਆਰਾ ਵਾਹੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ ਹੈ। ਲੇਖਕ ਨੇ ਪਾਠਕਾਂ ਦੀ ਸਹੂਲੀਅਤ ਲਈ ਇਹਨਾਂ ਦਾ ਇਕ ਕੋਸ਼ ਪੁਸਤਕ ਦੇ ਪਿਛੇ ਦਿੱਤਾ ਹੈ ਤਾਂ ਜੋ ਅੱਜ ਦੇ ਪਾਠਕ ਨੂੰ ਸੰਕਲਪੀ ਸ਼ਬਦਾਂ ਨੂੰ ਸਮਝਣ ਲਈ ਸੌਖ ਰਹੇ।