ਇਸ ਪੁਸਤਕ ਵਿਚ ਪੰਜਾਬੀ ਦੇ ਨਾਮਵਾਰ ਸਾਹਿਤਕਾਰ/ਚਿੰਤਕ ਸੰਤ ਸਿੰਘ ਸੇਖੋਂ ਦੇ ਜੀਵਨ ਅਤੇ ਰਚਨਾ ਬਾਰੇ ਭਰਪੂਰ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ । ਪੁਸਤਕ ਦੇ ਪਹਿਲੇ ਭਾਗ ਵਿਚ ਲੇਖਕ ਨੇ ਸੰਤ ਸਿੰਘ ਸੇਖੋਂ ਦੀ ਸਾਹਿਤਕ ਸ਼ਖ਼ਸੀਅਤ ਅਤੇ ਜੀਵਨ ਹਾਲਾਤ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਦੀ ਸਾਹਿਤਕ ਸਿਰਜਣਾ ਦੇ ਵਿਭਿੰਨ ਪਹਿਲੂਆਂ ਨੂੰ ਸੁਚੱਜੇ ਢੰਗ ਨਾਲ ਪ੍ਰਕਾਸ਼ਮਾਨ ਕਰਨ ਦਾ ਉਪਰਾਲਾ ਕੀਤਾ ਹੈ । ਪੁਸਤਕ ਦੇ ਦੂਸਰੇ ਭਾਗ ਵਿਚ ਸੰਤ ਸਿੰਘ ਸੇਖੋਂ : ਸੰਖੇਪ ਜਾਣਕਾਰੀ, ਸੇਖੋਂ ਰਚਨਾਵਲੀ, ਸੰਤ ਸਿੰਘ ਸੇਖੋਂ ਦੇ ਕੁਝ ਚੋਣਵੇਂ ਕਥਨ ਅਤੇ ਚੋਣਵੀਂ ਰਚਨਾ ਵੰਨਗੀ ਸਿਰਲੇਖ ਅਧੀਨ ਪੰਜਾਬੀ ਦੇ ਇਸ ਬਹੁ-ਪੱਖੀ ਪ੍ਰਤਿਭਾ ਵਾਲੇ ਲੇਖਕ ਬਾਰੇ ਮੁੱਲਵਾਨ ਵਾਕਫੀ ਪ੍ਰਦਾਨ ਕੀਤੀ ਹੈ । ਲੇਖਕ ਦੀ ਸੁਨਿਸ਼ਚਿਤ ਰਾਇ ਅਨੁਸਾਰ ਇਹ ਪੁਸਤਕ ਪੰਜਾਬੀ ਅਧਿਐਨ ਲਈ ਸਾਰਥਕ ਅਤੇ ਮੁੱਲਵਾਨ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰੇਗੀ ਅਤੇ ਪੰਜਾਬੀ ਦੇ ਸਾਹਿਤ ਪਾਠਕਾਂ, ਵਿਦਵਾਨਾਂ ਤੇ ਖੋਜਾਰਥੀਆਂ ਲਈ ਇਹ ਪੁਸਤਕ ਲਾਹੇਵੰਦ ਸਾਬਤ ਹੋਵੇਗੀ ।