ਭਾਰਤੀ ਸਾਹਿਤ ਦੇ ਨਿਰਮਾਤਾ : ਸੰਤ ਸਿੰਘ ਸੇਖੋਂ

Bharat Sahit De Nirmata : Sant Singh Sekhon

by: Tejwant Singh Gill


  • ₹ 40.00 (INR)

  • ₹ 36.00 (INR)
  • Paperback
  • ISBN: 978-81-260-2449-0
  • Edition(s): reprint Jan-2009
  • Pages: 166
  • Availability: Out of stock
ਸੰਤ ਸਿੰਘ ਸੇਖੋਂ (1908-97) ਵਿਗਵੀਂ ਸਦੀ ਵਿਚ ਪੰਜਾਬੀ ਦਾ ਸੱਭ ਤੋਂ ਵੱਧ ਸੋਝੀ ਅਤੇ ਸੂਝ ਵਾਲਾ ਲੇਖਕ ਸੀ । ਨਾਟਕ, ਨਾਵਲ, ਕਹਾਣੀ ਅਤੇ ਗੱਦ ਦੇ ਖੇਤਰ ਵਿਚ ਉਸਦੀ ਪਰਾਪਤੀ ਲਾਸਾਨੀ ਸੀ । ਪੰਜਾਬੀ ਵਿਚ ਨਵੀਨ ਰੂਪ ਵਿਧਾਵਾਂ ਨੂੰ ਆਰੰਭ ਕਰਨ ਦਾ ਸਿਹਰਾ ਉਸੇ ਨੂੰ ਜਾਂਦਾ ਹੈ । ਉਨ੍ਹਾਂ ਦਾ ਰਚਨਾ ਸਿਧਾਂਤ ਪ੍ਰਸਤੁੱਤ ਕਰਨ ਦਾ ਗੌਰਵ ਵੀ ਉਸ ਨੂੰ ਹਾਸਿਲ ਹੈ । ਸਮੀਖਿਆ ਸਿਧਾਂਤ ਅਤੇ ਸਾਹਿਤ ਸਮੀਖਿਆ ਦਾ ਉਹ ਜਨਮਦਾਤਾ ਸੀ । ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਵਰਣਨ ਉਸ ਤੋਂ ਬਿਨਾਂ ਅਸੰਭਵ ਹੈ । ਪੰਜਾਬ ਦੇ ਸਥੱਲ, ਸਮਾਜ, ਸਭਿਆਚਾਰ ਅਤੇ ਇਤਿਹਾਸ ਨੂੰ ਦ੍ਰਿਸ਼ਟੀ ਵਿਚ ਰੱਖਕੇ ਪੰਜਾਬੀ ਬੋਲੀ ਦਾ ਇਤਿਹਾਸ ਵੀ ਸੇਖੋਂ ਹੀ ਲਿਖ ਸਕਿਆ ਹੈ । ਉਸਦੀ ਆਤਮ ਕਥਾ ਨੂੰ ਪੰਜਾਬੀ ਵਿਚ ਇਸ ਰੂਪ ਵਿਧਾ ਦੀ ਇਕੋਂ ਇੱਕ ਪ੍ਰਮਾਣਕ ਕਿਰਤ ਮੰਨਿਆ ਜਾਂਦਾ ਹੈ । ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਸਨੇ ਜੋ ਅਨੁਵਾਦ ਕੀਤੇ, ਉਨ੍ਹਾਂ ਦਾ ਬੋਲੀ ਦੀ ਗੱਦ-ਸ਼ੈਲੀ ਦੇ ਨਿਰਮਾਣ ਵਿਚ ਨਿਰਣਾਯਕ ਥਾਂ ਹੈ । ਪੰਜਾਬੀ ਸਾਹਿਤ ਦੀ ਹਰੇਕ ਰੂਪ ਵਿਧਾ ਤੇ ਉਸਦੇ ਪ੍ਰਭਾਵ ਦੀ ਨਿੱਗਰ ਛਾਪ ਹੈ ।

Related Book(s)

Book(s) by same Author