ਇਹ ਪੁਸਤਕ ਲੇਖਿਕਾ ਦੀ ਸ੍ਵੈ-ਜੀਵਨੀ ਹੈ । ਇਸ ਵਿਚ ਦਸਿਆ ਗਿਆ ਹੈ ਕਿ ਏਨੀ ਭਿਆਨਕ ਟੁੱਟ-ਭੱਜ ਵਿਚੋਂ, ਕਹਿਰੀ ਮੌਤ ਦੇ ਸੁਰਖ਼-ਸਿਆਹ-ਕਿਰਮਈ ਪਰਛਾਵਿਆਂ ਵਿਚੋਂ, ਇਕ ਸਾਬਤ ਸਬੂਤ, ਨਿਡਰ ਤੇ ਬੇਖੌਫ਼, ਆਪਣੇ ਜ਼ਿੰਦਗੀ ਦੇ ਫੈਸਲੇ ਖੁਦ ਕਰਨ ਦੀ ਵੁੱਕਤ ਤੇ ਤੌਫੀਖ ਰੱਖਣ ਵਾਲੀ ਤੇ ਆਪਣੀ ਬੇਟੀ ਨੂੰ ਇਕ ਮਜ਼ਬੂਤ ਤੇ ਬਾ-ਵਕਾਰ ਸ਼ਖ਼ਸੀਅਤ ਬਣਾਉਣ ਵਾਲੀ ਔਰਤ ਕਿਸ ਤਰ੍ਹਾਂ ਪੈਦਾ ਹੋਈ । ਇਸ ਵਿਚ ਉਸ ਦਾ ਇਤਿਹਾਸ ਅਤੇ ਜੁਗਰਾਫੀਆ, ਜਿਹੜਾ ਸਿਰਫ਼ ਜ਼ਿੰਦਗੀ ਦਾ ਹਦੂਰ-ਅਰਬਾ ਹੀ ਨਹੀਂ ਦੱਸਦਾ, ਜ਼ਿੰਦਗੀ ਤੇ ਮੌਤ ਦੀਆਂ ਤਮਾਮ ਸਰਹੱਦਾਂ ਦੀ ਜਾਣਕਾਰੀ ਵੀ ਦਿੰਦਾ ਹੈ ।