ਅਜੀਤ ਕੌਰ ਦੀਆਂ ਕਹਾਣੀਆਂ ਵਿਚ ਧਰਤੀ ਦੀ ਠੋਸ ਨਿੱਗਰਤਾ ਹੈ, ਤੇ ਮਨੁੱਖ ਦੇ ਮਨ ਦੀਆਂ ਸਾਰੀਆਂ ਤੈਹਾਂ ਦਾ ਬੇਬਾਕ ਵਰਨਣ । ਉਹ ਮੁਹੱਬਤ ਦੀ ਤੜਪ ਤੇ ਨਸੇ ਨੂੰ, ਤੀਵੀਂ ਮਰਦ ਦੇ ਰਿਸਤੇ ਦੀ ਖੂਬਸੂਰਤੀ ਤੇ ਜਜ਼ਬਾਤੀ ਟੱਕਰ ਨੂੰ, ਇੱਕਲ ਦੀ ਦਮ-ਘੁੱਟਵੀਂ ਉਦਾਸੀ ਤੇ ਸੰਤਾਪ ਨੂੰ, ਮਨੁੱਖੀ ਰਿਸਤਿਆਂ ਦੀਆਂ ਉਲਝਣਾਂ ਤੇ ਭਟਕਣਾਂ ਨੂੰ, ਵਸੀਹ ਮਨੱਖੀ ਬਰਾਦਰੀ ਦੇ ਅਸੀਮ ਭਾਈਚਾਰੇ ਨੂੰ ਤੇ ਹਮਸਾਇਗੀ ਦੀ ਕੋਸੀ ਧੁੱਪ ਨੂੰ, ਅਨੋਖੀ ਖੂਬਸੂਰਤੀ ਤੇ ਦਲੇਰੀ ਨਾਲ ਬਿਆਨ ਕਰਦੀ ਹੈ ।