ਇਸ ਪੁਸਤਕ ਵਿਚ ਲੇਖਿਕਾ ਨੇ ਆਪਣੀ ਦੁੱਖਾਂ ਭਰੀ ਹੱਡ-ਬੀਤੀ ਦੀ ਕਹਾਣੀ ਸ਼ਾਮਿਲ ਕੀਤੀ ਹੈ । ਉਸਨੇ ਆਪਣੀ ਸਵੈ-ਜੀਵਨੀ ਇਸ ਲਈ ਲਿਖੀ ਤਾਂਕਿ ਸਾਰੇ ਉਸਦੀ ਜ਼ਿੰਦਗੀ ਦੀ ਅਸਲੀਅਤ ਜਾਣ ਸਕਣ । ਲੇਖਿਕਾ ਅਨੁਸਾਰ “ਮੇਰਾ ਅਸਲ ਮਨੋਰਥ ਤਾਂ ਲਿਖਣ ਦਾ ਇਹ ਹੀ ਹੈ ਕਿ ਮੇਰੇ ਦਿਮਾਗ ਤੇ ਜੋ ਇੰਨੇ ਸਾਲਾਂ ਦਾ ਬੋਝ ਪਿਆ ਹੋਇਆ ਹੈ, ਸ਼ਾਇਦ ਲਿਖਣ ਨਾਲ ਕੁਝ ਹਲਕਾ ਹੋ ਜਾਵੇ, ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਕਿ ਦੁੱਖ ਦੱਸਣ ਨਾਲ ਅੱਧਾ ਰਹਿ ਜਾਂਦਾ ਹੈ । ਆਪਣੀ ਇਹ ਹੱਡ ਬੀਤੀ ਦੀ ਸਾਰੀ ਵਿਥਿਆ ਲਿਖਣ ਮਗਰੋਂ ਸ਼ਾਇਦ ਮੇਰੀ ਜ਼ਿੰਦਗੀ ਦੇ ਆਖਰੀ ਸਮੇਂ ਵਿਚ ਹੀ ਕੁਝ ਪਲ ਸ਼ਾਂਤੀ ਨਾਲ ਗੁਜਾਰਨ ਦਾ ਮੌਕਾ ਮਿਲ ਜਾਵੇ ।”