ਇਹ ਲੇਖਕ ਦੀ ਆਪਣੀ ਸ੍ਵੈ-ਜੀਵਨੀ ਹੈ । ਇਸ ਵਿਚ ਲੇਖਕ ਨੇ ਪਾਤਰਾਂ ਦੇ ਅਸਲੀ ਨਾਂ, ਅਸਲੀ ਥਾਵਾਂ, ਅਸਲੀ ਸ਼ਹਿਰ ਤੇ ਅਸਲੀ ਘਟਨਾਵਾਂ ਵਰਤੀਆਂ ਹਨ, ਪਰ ਕਿਤੇ ਕਾਲਪਨਿਕ ਨਾਂ ਤੇ ਬਦਲੇ ਹੋਏ ਚਿਹਰੇ ਵੀ ਹਨ । ਇਸ ਵਿਚ ਡੂੰਘੀਆਂ ਤੇ ਲੁਕੀਆਂ ਹਕੀਕਤਾਂ, ਵਾਸ਼ਨਾ ਦਾ ਟੂਣਾ, ਲਹੂ ਵਿਚ ਮਚਦੀਆਂ ਖਾਹਿਸ਼ਾਂ ਤੇ ਰਚਨਾ ਦੇ ਆਪ-ਹੁਦਰੇ ਅਮਲ ਨੂੰ ਸ਼ਾਮਿਲ ਕੀਤਾ ਗਿਆ ਹੈ ।