‘ਅਣਹੋਏ’ ਨਾਵਲ ਵਿਚ ਦੋ ਭਾਵੇਂ ਤਿੰਨ ਚਾਰ ਪਾਤਰ ਉਸ ਪ੍ਰਕਾਰ ਉਘੜ ਕੇ ਆਉਂਦੇ ਹਨ, ਜਿਸ ਪ੍ਰਕਾਰ ਇਹ ਨਾਵਲ ਵਿਚ ਉਘੜਨੇ ਚਾਹੀਦੇ ਹਨ-ਅਜਿਹੇ ਨਾਵਲ ਵਿਚ ਜਿਸਨੇ ਪੁਸ਼ਤਪੁਰ-ਪੁਸਤਕ ਪਾਠਕ ਸੂਰਤ ਵਿਚ ਜਿਊਂਦੇ ਰਹਿਣਾ ਹੈ, ਜਿਵੇਂ ਸਪੇਨੀ ਨਾਵਲ ਦਾਨ ਕੀਹੋਤੇ ਦਾ ਨਾਇਕ, ਉਸੇ ਨਾਲ ਦਾ ਜੀਊਂਦਾ ਹੈ; ਜਿਵੇਂ ਸ਼ੈਕਸਪੀਅਰ ਦੇ ਨਾਟਕ ‘ਹੈਮਲਿਟ ਦਾ ਨਾਇਕ ਜੀਉਂਦਾ ਹੈ; ਮੈਨੂੰ ਇਸ ਨਾਵਲ ਨੂੰ ਉਨ੍ਹਾਂ ਮਹਾਨ ਕ੍ਰਿਤੀਆਂ ਨਾਲ ਤੁਲਣਾ ਦੇਂਦਿਆਂ ਕੋਈ ਸੰਕੋਚ ਨਹੀਂ ਮਹਿਸੂਸ ਹੋ ਰਿਹਾ । ਮੇਰੀ ਜਾਚ ਵਿਚ ਇਹ ਉਨ੍ਹਾਂ ਕ੍ਰਿਤੀਆਂ ਨਾਲ ਤੁਲਨਾ ਦਾ ਅਧਿਕਾਰੀ ਹੈ ।