ਪਰਸਾ ਮਹਾਕਾਵਿਕ ਨਾਵਲ ਹੈ । ਅਜਿਹੀ ਕ੍ਰਿਤੀ ਦੀ ਰਚਨਾ ਉਦੋਂ ਸੰਭਵ ਹੁੰਦੀ ਹੈ ਜਦੋਂ ਕੋਈ ਕੌਮ, ਕੌਮੀਅਤ ਜ਼ਿੰਦਗੀ ਦੇ ਅਜਿਹੇ ਮੋੜ ਉੱਤੇ ਪਹੁੰਚ ਜਾਏ ਜਿੱਥੇ ਉਹ ਆਪਣੇ ਭੂਤਕਾਲ ਦੀਆਂ ਇਤਿਹਾਸਕ, ਸਮਾਜਿਕ ਉਪਲਭਦੀਆਂ ਨੂੰ ਸਹੀ-ਸਹੀ ਅੰਗਣ ਦੇ ਸਮਰੱਥ ਹੋਵੇ । ਅਜਿਹੇ ਮੋੜ ਉੱਤੇ ਹੀ ਸੰਭਵ ਹੁੰਦਾ ਹੈ ਕਿ ਕੋਮੀ ਕੌਮ, ਕੌਮੀਅਤ ਭਵਿੱਖ ਦੇ ਮਾਰਗ-ਦਰਸ਼ਨ ਲਈ ਆਪਣੇ ਭੂਤਕਾਲ ਨੂੰ ਗਹਿਰ-ਗੰਭੀਰ ਨਜ਼ਰਾਂ ਨਾਲ ਦੇਖਣ, ਜਾਣਨ ਤੇ ਸਮਝਣ ਦੇ ਯੋਗ ਹੋਸ ਸਕੇ । ਪਰਸੇ ਦਾ ਕਰਮ-ਖੇਤਰ ਮਾਲਵੇ ਦਾ ਉਹ ਭੂਖੰਡ ਹੈ ਜੋ ਅਜਿਹੇ ਮੋੜ ਉੱਤੇ ਆ ਖੜੋਤਾ ਹੈ ਜਿੱਥੋਂ ਪਰਤ ਕੇ ਉਹਨੇ ਕਦੇ ਪਿਛਾਂਹ ਨਹੀਂ ਜਾਣਾ । (ਇਹ ਪੰਜਾਬ ਦੇ ਭਾਰਤ ਲਈ ਵੀ ਉਤਨਾ ਹੀ ਸੱਚ ਹੈ) ਇਹੋ ਕਾਰਨ ਹੈ ਕਿ ਅਜਿਹੀ ਮਹਾਨ ਕ੍ਰਿਤੀ ਦੀ ਸਿਰਜਣਾ ਸੰਭਵ ਹੋਈ ਹੈ । ਪਰਸਾ ਇਸ ਪੱਖੋਂ ਵੀ ਮਹਾਕਾਵਿਕ ਕ੍ਰਿਤੀ ਹੈ ਕਿ ਇਸ ਵਿਚ ਜੀਵਨ ਦਾ ਕੋਈ ਵੇਰਵਾ ਛੱਡਿਆ ਨਹੀਂ ਗਿਆ । ਇਹ ਨਾਵਲ ਸਾਡੇ ਸਰਬਸ੍ਰੇਸ਼ਟ ਨਾਵਲਕਾਰ ਗੁਦਿਆਲ ਸਿੰਘ ਦੀ ਬਹੁਤ ਵੱਡੀ ਪ੍ਰਾਪਤੀ ਹੈ ।