‘ਕਰਮਯੋਗੀ’ ਪੁਸਤਕ ਕੇ.ਐਲ. ਕਮਲ ਵੱਲੋਂ ਹਿੰਦੀ ਵਿਚ ਲਿਖੀ ਗਈ ਹੈ ਅਤੇ ਡਾ: ਪਰਮਜੀਤ ਸਿੰਘ ਢੀਂਗਰਾ ਨੇ ਇਸ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ । ਇਹ ਪੁਸਤਕ, ਜਿਸ ਨੂੰ ਨਾਵਲ ਦਾ ਨਾਂਅ ਦਿੱਤਾ ਗਿਆ ਹੈ, ਅਸਲ ’ਚ ਡਾ. ਭੀਮ ਰਾਓ ਅੰਬੇਦਕਰ ਦੀ ਜੀਵਨੀ ਹੈ । ਇਸ ਵਿਚ ਲੇਖਕ ਨੇ ਡਾ. ਅੰਬੇਦਕਰ ਦੇ ਵਿਅਕਤਿਤਵ ਅਤੇ ਪ੍ਰਾਪਤੀਆਂ ਬਾਰੇ ਜਿਕਰ ਕੀਤਾ ਹੈ । ਲੇਖਕ ਦੱਸਦਾ ਹੈ, “ਦੁਨੀਆ ਵਿਚ ਉਹ ਵਿਅਕਤੀ ਆਦਰ ਸਨਮਾਨ ਦੇ ਕਾਬਲ ਹੈ, ਜਿਸ ਨੇ ਹਾਲਾਤ ਦਾ ਮੂੰਹ ਮੋੜ ਦਿੱਤਾ ਹੈ” ਅਤੇ ਅਜਿਹਾ ਆਦਮੀ ਹੈ ਭਾਰਤ ਰਤਨ ਡਾ. ਭੀਮ ਰਾਉ ਅੰਬੇਦਕਰ ।