ਕੈਲਾਸ਼ਪੁਰੀ ਦਾ ਇਹ ਨਾਵਲ ਇਹ ਬਹੁ-ਪਰਤੀ ਤੇ ਬਹੁ-ਪੱਖੀ ਪਾਸਾਰ ਵਾਲੀ ਰਚਨਾ ਹੈ ਪਰ ਮੁਖ ਰੂਪ ਵਿਚ ਇਹ ਦੋ ਭਿੰਨ ਸਭਿਆਚਾਰਾਂ – ਪੂਰਬੀ ਤੇ ਪਛਮੀ – ਦੇ ਜੀਵਨ-ਮੁੱਲਾਂ ਦੇ ਟਕਰਾਓ ਤੇ ਤਣਾਓ ਦੀ ਤ੍ਰਾਸਦਿਕ ਗਾਥਾ ਹੈ ਜੋ ਅੰਤ ਵਿਚ ਨਵੀਆਂ ਵਿਕਸਤ ਪੀੜ੍ਹੀਆਂ ਦੇ ਸੰਦਰਭ ਵਿਚ ਇਕ ਦੂਜੇ ਲਈ ਸਹਾਨਭੂਤੀ ਤੇ ਸੰਵੇਦਨਸ਼ੀਲਤਾ ਸਦਕਾ ਸੁਖਾਵਾਂ ਮੋੜ ਲੈ ਲੈਂਦੀ ਹੈ ।