ਇਹ ਲੇਖਕ ਦੀ ਸ੍ਵੈ-ਜੀਵਨੀ ਉਤੇ ਆਧਾਰਿਤ ਨਾਵਲ ਹੈ ਜਿਸ ਨੂੰ ਇਕ ਨਿਵੇਕਲੀ ਸਾਹਿਤ ਵਿਧੀ ਦਾ ਨਾਂ ਦਿਤਾ ਜਾ ਸਕਦਾ ਹੈ । ਇਸ ਵਿਚ ਕਦੇ ਦੂਧੀਆ ਚਾਂਦਨੀ ਹੈ, ਕਦੇ ਕਾਸ਼ਨੀ ਕਿਰਨਾਂ ਹਨ । ਉਸਨੇ ਇਸ ਵਿਹੜੇ ਦੇ ਬਦਲਦੇ ਰੰਗ ਨੂੰ ਚਿਤਰਿਆ ਹੈ ਤੇ ਉਹਨਾਂ ਅਨੋਖੀਆਂ ਘੜੀਆਂ ਤੇ ਵਾਰਦਾਤਾਂ ਨੂੰ ਬਿਆਨ ਕੀਤਾ ਹੈ ਜੋ ਸਮੇਂ ਦੀ ਛਾਨਣੀ ਵਿਚੋਂ ਛਾਣੀਆਂ ਗਈਆਂ ਹਨ ।