ਇਹ ਦੇਸ਼-ਵੰਡ ਦੀ ਤ੍ਰਾਸਦੀ ਨੂੰ ਚਿਤਰਣ ਵਾਲਾ ਇਕ ਨਾਵਲ ਹੈ । ਨਾਵਲਕਾਰ ਨੇ ਇਸ ਵਿਚ ਬੀਤੇ ਯੁੱਗ ਦੀ ਆਤਮਾ ਨੂੰ ਜਗਾਣ ਦਾ ਉਪਰਾਲਾ ਕੀਤਾ ਹੈ । ਇਸ ਰਾਹੀਂ ਪਾਠਕ ਉਸ ਪੀੜ੍ਹੀ-ਵਿੱਥ ਨੂੰ ਘਟਾ ਸਕਦਾ ਹੈ, ਜਿਸ ਨੇ ਇਕੋ ਘਰ ਵਿਚ ਰਹਿਣ ਵਾਲੇ ਵਿਅਕਤੀ ਇਕ-ਦੂਸਰੇ ਲਈ ਅਜਨਬੀ ਬਣਾ ਦਿਤੇ ਹਨ ।