‘ਕਾਲਾ ਕਬੂਤਰ’ ਮਨਮੋਹਨ ਬਾਵਾ ਦਾ ਪੰਜਵਾਂ ਕਹਾਣੀ ਸੰਗ੍ਰਹਿ ਹੈ। ਇਸ ਵਿਚਲੀਆਂ ਬਹੁਤੀਆਂ ਕਹਾਣੀਆਂ ਦਾ ਪਿਛੋਕੜ ਪੰਜਾਬ ਤੋਂ ਬਾਹਰ ਦੂਰ ਦਰਾਜ਼ ਦੀਆਂ ਧਰਤੀਆਂ, ਆਦਿ-ਵਾਸੀ ਬਸਤੀਆਂ, ਘੱਟ-ਗਿਣਤੀਆਂ ਤੇ ਕਬੀਲਾਈ ਸੱਭਿਆਚਾਰਾਂ ਦਾ ਹੈ। ਤਿੰਨ ਕਹਾਣੀਆਂ ਤੇਜ਼ ਗਤੀ ਵਾਲੇ ਪੱਛਮੀ ਜੀਵਨ ਅਤੇ ਖਪਤ ਸੱਭਿਆਚਾਰ ਬਾਰੇ ਹਨ। ਇਹਨਾਂ ਕਹਾਣੀਆਂ ਨਾਲ ਮਨਮੋਹਨ ਬਾਵਾ ਸਮਕਾਲੀ ਪੰਜਾਬੀ ਕਹਾਣੀ ਦੇ ਭੂ-ਦ੍ਰਿਸ਼ ਨੂੰ ਇਕ ਨਵਾਂ ਪਾਸਾਰ ਦਿੰਦਾ ਹੈ।