ਇਸ ਨਾਵਲ ਦਾ ਸਮਾਂ ਅਤੇ ਦ੍ਰਿਸ਼ਪਟ ਸੰਨ ੧੮੩੯-੧੮੪੨ ਹੈ ਜਦੋਂ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਤੇ ਹਮਲਾ ਕਰਕੇ ਉਸ ਤੇ ਕੁਝ ਸਮੇਂ ਲਈ ਆਪਣਾ ਅਧਿਕਾਰ ਜਮਾ ਲਿਆ ਸੀ । ਪੱਛਮੀ ਇਤਿਹਾਸਕਾਰ ਅੰਗਰੇਜ਼ਾਂ ਦੀਆਂ ਇਨ੍ਹਾਂ ਰਾਜਨੀਤਕ ਗਤੀਵਿਧੀਆਂ ਨੂੰ ‘ਇਕ ਵੱਡੀ ਸਿਆਸੀ ਖੇਡ’ ਦਾ (The Great Game) ਨਾਮ ਦੇਂਦੇ ਹਨ । ਪਰ ਨਾਵਲ ਦੀ ਕਹਾਣੀ ਦਾ ਕੇਂਦਰ ਫ਼ਰੰਗੀਆਂ ਦੀਆਂ ਇਹ ਗਤੀਵਿਧੀਆਂ ਨਾ ਹੋ ਕੇ ਅਫ਼ਗਾਨਿਸਤਾਨ ਦੇ ਵਸਨੀਕਾਂ ਦੇ ਚਰਿੱਤਰ ਦੀ ਵਿਸ਼ੇਸ਼ਤਾ, ‘ਉਰਸੁਲਾ’ ਨਾਮ ਦੀ ਔਰਤ ਅਤੇ ਅਫ਼ਗਾਨਿਸਤਾਨ ’ਚ ਵਿਚਰਦੇ ਕੂਚੀ ਖਾਨਾਬਦੋਸ਼ ਹਨ ।