ਮਨਮੋਹਨ ਬਾਵਾ ਨੇ ਪੰਜਾਬੀ ਕਹਾਣੀ ਵਿਚ ਆਪਣੀ ਵਿਲੱਖਣ ਪਹਿਚਾਣ ਸਥਾਪਤ ਕੀਤੀ ਹੈ। ਉਸ ਨੇ ਗਿਆਨ ਅਤੇ ਅਨੁਭਵ ਨੂੰ ਆਪਣੀਆਂ ਕਹਾਣੀਆਂ ਵਿਚ ਬੰਨ੍ਹਿਆ ਹੈ। ਇਸ ਕਹਾਣੀ ਸੰਗ੍ਰਹਿ ‘ਨਰਬਲੀ’ ਵਿਚ ਪ੍ਰਾਚੀਨ ਇਤਿਹਾਸ ਅਤੇ ਮਿਥਿਹਾਸ ਨਾਲ ਸੰਬੰਧਿਤ ਕਹਾਣੀਆਂ ਦੇ ਨਾਲ-ਨਾਲ ਅੱਧੀਆਂ ਕੁ ਕਹਾਣੀਆਂ ’ਚ ਸਿੱਖ ਕਾਲ ਦੀ ਸਭ ਤੋਂ ਮਹੱਤਵਪੂਰਨ ਅਠਾਰਵੀਂ ਸਦੀ ਨੂੰ ਇਸ ਰਚਨਾ ਦੀ ਪਿੱਠ-ਭੂਮੀ ਬਣਾਇਆ ਹੈ ।