ਇਨ੍ਹਾਂ ਕਹਾਣੀਆਂ ਵਿਚ ਕੈਕਟਸ ਦੇ ਕੰਡੇ ਵੀ ਹਨ ਅਤੇ ਕੰਡਿਆਂ ਤੇ ਤੁਰਨ ਵਾਲੇ ਦ੍ਰਿੜ੍ਹ ਪੈਰਾਂ ਦਾ ਕਾਰਵਾ ਵੀ । ਇਸ ਦੀ ਹਰ ਕਹਾਣੀ ਇਕ ਸੁਨੇਹਾ ਦਿੰਦੀ ਹੈ । ਇਸ ਪੁਸਤਕ ਵਿਚਲੀਆਂ ਕਹਾਣੀਆਂ ਆਪਣੀ ਪਿੱਠ-ਭੂਮੀ ਅਤੇ ਜਨਮ-ਕਾਲ ਕਾਰਨ ਕੈਕਟਸ ਵਾਂਗ ਹੀ ਪੁਰਾਣੀਆਂ ਹਨ, ਪਰ ਇਨ੍ਹਾਂ ਦਾ ਕਾਰਵਾਂ ਅਜੇ ਵੀ ਚਲ ਰਿਹਾ ਹੈ । ਕਈ ਵਰ੍ਹੇ ਪਹਿਲਾਂ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪ ਚੁਕੀਆਂ ਇਹ ਕਹਾਣੀਆਂ ਅਜੇ ਵੀ ਸਮੇਂ ਦੀ ਲੋੜ ਅਤੇ ਹਾਣ ਦੀਆਂ ਹਨ ।