14 ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਲੇਖਿਕਾ ਨੇ ਔਰਤ ਦੀ ਜ਼ਿੰਦਗੀ ਦੇ ਵੱਖ-ਵੱਖ ਰੂਪਾਂ ਅਤੇ ਪੜਾਵਾਂ ਨੂੰ ਆਪਣੀਆਂ ਕਹਾਣੀਆਂ ਰਾਹੀਂ ਪੇਸ਼ ਕੀਤਾ ਹੈ । ਉਹ ਔਰਤ ਦਾ ਰੋਣਾ-ਧੋਣਾ ਅਤੇ ਦੁੱਖ-ਸੰਤਾਪ ਹੀ ਪ੍ਰਗਟ ਨਹੀਂ ਕਰਦੀ ਸਗੋਂ ਔਰਤ ਦੇ ਦ੍ਰਿੜ੍ਹ, ਮਜ਼ਬੂਤ ਅਤੇ ਸੰਘਰਸ਼ੀਲ ਰੂਪ ਨੂੰ ਵੀ ਉਘਾੜਦੀ ਹੈ । ਇਸ ਵਿਚ ਲੇਖਿਕਾ ਨੇ ਜਿਸ ਚਾਨਣ ਦੀ ਗੱਲ ਕੀਤੀ ਹੈ, ਉਹ ਸੂਝ, ਸੋਚ, ਸੁਹਜ, ਸੱਚ ਤੇ ਹੱਕ ਦਾ ਚਾਨਣ ਹੈ । ਇਸ ਪੁਸਤਕ ਦੁਆਰਾ ਉਹ ਲੋਕਾਂ ਨੂੰ ਖੁਲ੍ਹੀਆਂ ਅੱਖਾਂ ਨਾਲ ਦੁਨੀਆਂ ਪਛਾਨਣ, ਰਾਹ ਰੌਸ਼ਣ ਕਰਨ, ਰਾਹ ਵਿਚ ਟੋਏ ਟਿੱਬੇ ਵਿਚ ਡਿੱਗੇ ਫਿਰ ਉੱਠਣ, ਦੂਣੀ ਤੇਜ਼ੀ ਅਤੇ ਨਵੇਂ ਉਤਸ਼ਾਹ ਨਾਲ ਚੱਲਣ ਲਈ ਪ੍ਰੇਰਦੀ ਹੈ ।