ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਹੀ ਪਿਆਰਾ ਧਰਮ ਜਗਤ ਦੀ ਝੋਲੀ ਪਾਇਆ ਤੇ ਇਸ ਨੂੰ ਨਾਮ ਵੀ ਇਹੀ ਦਿੱਤਾ: ਸਿੱਖ ਧਰਮ ਭਾਵ ਕਿ ਅੰਤਿਮ ਸਵਾਸ ਵੀ ਆ ਜਾਣ ਤਾਂ ਵੀ ਮਨ ਵਿਚ ਇਹੀ ਰਹੇ ਕਿ ਮੈਂ ਹਾਲੇ ਕੁਝ ਸਿੱਖਿਆ ਨਹੀ, ਕੁਝ ਸਿੱਖਣਾ ਹੈ। ਜਿਵੇਂ ਦੁਨਿਆਵੀਂ ਸਕੂਲ ਦੀ ਕਲਾਸਾਂ ਹਨ, ਉਸ ਵਿਚ ਬੰਦਾ ਇਕ ਕਲਾਸ ਵਿਚ ਦਾਖਲਾ ਲੈ ਕੇ ਉਸ ਨੂੰ ਪਾਸ ਕਰਨ ਉਪਰੰਤ ਅਗਲੀ ਕਲਾਸ ਵਿਚ ਪਹੁੰਚਦਾ ਹੈ। ਇਸ ਤਰਾਂ ਗੁਰੂ ਨਾਨਕ ਮਹਾਰਾਜ ਦੇ ਸਕੂਲ ਦੀਆਂ ਵੀ ਕਲਾਸਾਂ ਹਨ, ਇਹਨਾਂ ਕਲਾਸਾਂ ਦਾ ਵੇਰਵਾ ਸੰਗਤ ਦੇ ਰੂ-ਬ-ਰੂ ਗੁਰੂ ਸਾਹਿਬ ਦੀ ਕਿਰਪਾ ਨਾਲ ਰੱਖਿਆ ਜਾ ਸਕੇ ਤਾਂ ਕਿ ਹਰ ਕਿਸੇ ਨੁੰ ਆਪਣੇ ਅੰਦਰ ਇਹ ਚਾਨਣ ਹੋ ਜਾਵੇ ਕਿ ਮੈਂ ਕਿਹੜੀ ਕਲਾਸ ਵਿਚ ਹਾਂ। ਇਹਨਾਂ ੧੫ ਕਲਾਸਾਂ ਨੂੰ ਇਸ ਕਿਤਾਬ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।