ਗੁਰੂ-ਸਰ ਪਦਮ ਜੀ ਦੀਆਂ ਅਖਬਾਰਾਂ-ਰਸਾਲਿਆਂ ਵਿਚ ਛਪੀਆਂ ਵਿਕੋਲਿਤਰੀਆਂ ਰਚਨਾਵਾਂ ਦਾ ਅਨੂਪਮ ਸੰਗ੍ਰਹਿ ਹੈ। ਸਿੱਖ ਧਰਮ ਤੇ ਇਤਿਹਾਸ ਨਾਲ ਜੁੜੇ ਵਿਭਿੰਨ ਸਰੋਕਾਰਾਂ ਨਾਲ ਸੰਬੰਧਿਤ ਇਹ ਰਚਨਾਵਾਂ ਅਤਿ ਮਹੱਤਵਪੂਰਨ ਤੇ ਸਾਂਭਣਯੋਗ ਹਨ। ਗੁਰੂ-ਸਰ ਗਿਆਨ ਦਾ ਅਨਮੋਲ ਖਜ਼ਾਨਾ ਹੈ, ਜਿਸ ਵਿਚ ਟੁੱਭੀ ਲਾ ਕੇ ਅਗਿਆਨਤਾ ਦੀ ਮੈਲ ਲੱਥ ਜਾਂਦੀ ਹੈ ਤੇ ਅਨਮੋਲ ਮੋਤੀ ਹੱਥ ਲੱਗਦੇ ਹਨ। ਪਦਮ ਜੀ ਗੁਰੂ-ਦਰ/ਘਰ ਵਿਖੇ ਨਿਰਮਾਣਤਾ ਸਹਿਤ ਬੈਠ ਕੇ ਆਪਣੀ ਕਲਮ ਨੂੰ ਗੁਰੂ-ਸਰ ਵਿਚ ਡੁਬੋ ਕੇ ਡੂੰਘੇ ਵਿਚਾਰ ਵਿਲੱਖਣ ਅੰਦਾਜ਼ ਵਿਚ ਪੇਸ਼ ਕਰਦੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਮੰਤਰ-ਮੁਗਧ ਹੋ ਕੇ ਗ੍ਰ੍ਹਹਿਣ ਵੀ ਕਰਦਾ ਹੈ ਤੇ ਸੁਆਦ-ਖੀਵਾ ਹੋ ਆਨੰਦ-ਅਵਸਥਾ ਵਿਚ ਵੀ ਪਹੁੰਚ ਜਾਂਦਾ ਹੈ।