‘ਕਰਮ’ ਸਿਰਫ਼ ਕੋਈ ਕੀਤਾ ਹੋਇਆ ਕੰਮ ਹੀ ਨਹੀਂ ਹੈ, ਸਗੋਂ ਇਕ ਅਜਿਹੀ ਕ੍ਰਿਆ ਹੈ, ਜਿਸਦੀ ਪ੍ਰਤਿਕ੍ਰਿਆ ਉਸਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ । ਕ੍ਰਿਆ ਅਤੇ ਪ੍ਰਤਿਕ੍ਰਿਆ ਦੇ ਵਿਗਿਆਨਿਕ ਸਿਧਾਂਤ ਤੋਂ ਵੀ ਪਹਿਲਾਂ ਕਰਮ-ਪ੍ਰਤਿਕਰਮ ਅਤੇ ਕ੍ਰਿਆ-ਪ੍ਰਤਿਕ੍ਰਿਆ ਦਾ ਸਿਧਾਂਤ ਭਾਰਤੀ ਉਪ-ਮਹਾਂਦੀਪ ਵਿਚ ਮੁੱਢ ਕਦੀਮ ਤੋਂ ਪ੍ਰਚਲਤ ਹੈ; ਪਰੰਤੂ ਇਸ ਵਾਸਤੇ ਕਿਸੇ ਭੌਤਿਕ ਜਾਂ ਮਾਦੀ ਸਬੂਤ ਦੀ ਜ਼ਰੂਰਤ ਨਹੀਂ ਹੈ, ਸਗੋਂ ਅਨੁਭਵ ਅਤੇ ਵਿਚਾਰ ਲਾਜ਼ਮੀ ਹੈ, ਕਿਉਂਕਿ ਇਹ ਸਿਧਾਂਤ ਸ੍ਰਿਸ਼ਟੀ ਦੀ ਉਤਪਤੀ ਦੇ ਨਾਲ ਹੀ ਹੋਂਦ ਵਿਚ ਆਇਆ ਹੈ ਅਤੇ ਉਸਦੇ ਨਾਲ ਹੀ ਅੰਤ ਤੱਕ ਪਹੁੰਚੇਗਾ । ਇਸ ਪੁਸਤਕ ਵਿਚ ਗੁਰਮਤਿ ਅਤੇ ਕਰਮ ਸਿਧਾਂਤ ਨੂੰ ਲੇਖਕ ਨੇ ਬੜੇ ਸਰਲ ਢੰਗ ਨਾਲ ਪੇਸ਼ ਕਰਨ ਦਾ ਜਤਨ ਕੀਤਾ ਹੈ । ਤਤਕਰਾ ਆਵਾਗਵਣ / 7 ਮਨੁੱਖਾ ਦੇਹੀ ਦੀ ਕ੍ਰਿਆ / 11 ਸੰਜੋਗ / 15 ਕਾਲ ਚੱਕਰ / 17 ਕਰਮ ਅੱਡ ਅੱਡ ਧਰਮਾਂ ਅਨੁਸਾਰ / 23 ਕਰਮ-ਫਲ ਅੱਡ ਅਧੀਨ ਕਰਮ / 31 ਕਰਮ-ਫਲ ਅਧੀਨ ਕਿਰਤ / 44 ਕਰਮ-ਫਲ ਅਧੀਨ ਗੁਰੂ ਕ੍ਰਿਪਾ / 52 ਵਾਹਿਗੁਰੂ ਦੀ ਪ੍ਰਥਮ ਕ੍ਰਿਆ / 60 ਗੁਣ ਸੰਜਮ / 69 ਗੁਰੂ ਅੱਗੇ ਬੇਨਤੀ – ਉਸਦੀ ਕ੍ਰਿਪਾ ਲਈ / 82 ਅੰਤਿਕਾ / 84