ਅੱਜ ਸਿੱਖ ਗੁਰਮਤਿ ਦੇ ਅਨੇਕਾਂ ਵਿਸ਼ਿਆ ਬਾਰੇ ਭੁਲੇਖੇ ਦੇ ਸ਼ਿਕਾਰ ਹੈ । ਕੇਂਦਰੀ ਅਸਥਾਨਾ ਤੇ ਵੀ ਰਸਮੀ ਪਵਿੱਤਰਤਾ ਦਾ ਮੁੱਖ ਖਿਆਲ ਰਖਿਆ ਜਾਂਦਾ ਹੈ ਅਤੇ ਮਨ ਦੀ ਪਵਿਤਰਤਾ ਦੀ ਕੋਈ ਪਰਵਾਹ ਨਹੀਂ, ਜਿਸ ਸਦਕਾ ਗੁਰਮਤਿ ਦੇ ਕਈ ਪਹਿਲੂਆਂ ਤੇ ਵਾਦ-ਵਿਵਾਦ ਹੋ ਰਿਹਾ ਹੈ । ਵਿਦਵਾਨਾਂ ਦੀਆਂ ਪੁਸਤਕਾਂ ਅੰਦਰ ਜੋ ਸਿਧਾਂਤ ਦੱਸੇ ਹੁੰਦੇ ਹਨ, ਉਨ੍ਹਾਂ ਸਿਧਾਂਤਾਂ ਅਨੁਸਾਰ ਗੁਰਮਤਿ ਦ੍ਰਿੜ੍ਹ ਨਹੀਂ ਹੋ ਰਹੀ । ਗੁਰਮਤਿ ਸਾਨੂੰ ‘ੴ’ ਭਾਵ ਅਦ੍ਰਿਸ਼ਟ ਵਾਹਿਗੁਰੂ ਦੀ ਬੰਦਗੀ ਦਾ ਮਾਰਗ ਦੱਸਦੀ ਹੈ, ਪਰ ਧਾਰਮਿਕ ਅਸਥਾਨਾਂ ਤੇ ਬਿਪਰਨ ਰੀਤਾਂ ਦੀ ਪ੍ਰਦਰਸ਼ਨੀ ਹੋ ਰਹੀ ਹੈ । ਇਸ ਪੁਸਤਕ ਅੰਦਰ ਲੇਖਾਂ ਦਾ ਸੰਗ੍ਰਹਿ ਹੈ । ਇਨ੍ਹਾਂ ਵਿਚੋਂ ਕੁਝ ਲੇਖ ਅਖ਼ਬਾਰਾਂ ਵਿਚ ਛਪ ਚੁੱਕੇ ਹਨ, ਜਿਵੇਂ ਲੋਹੜੀ, ਰੱਖੜੀ, ਮੀਰੀ-ਪੀਰੀ ਦਾ ਸੰਕਲਪ, ਆਦਿ ।