ਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਨਿਘਰੇ ਸਮਾਜ ਨੂੰ ਦੇਖ ਕੇ ਖੁਦ ਬਚਨ ਆਖੇ ਸਨ ਕਿ ਜੋ ਲੋਕ ਸੱਚ ਦੇ ਗਿਆਨ ਤੋਂ ਵਿਹੂਣੇ ਹਨ, ਉਹ ਅੰਧ-ਵਿਸ਼ਵਾਸਾਂ, ਕਰਮ-ਕਾਂਡਾਂ ਅਤੇ ਵਹਿਮਾਂ-ਭਰਮਾਂ ਵਿਚ ਉਲਝ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ ਜਾਂ ਲੁੱਟੇ ਜਾ ਰਹੇ ਹਨ । ਸਮਾਜ ਅੰਦਰ ਅਜਿਹਾ ਕਿਉਂ ਵਾਪਰ ਰਿਹਾ ਹੈ ? ਇਸ ਦਾ ਉੱਤਰ ਇਹੀ ਹੈ ਕਿ “ਪਰਜਾ ਅੰਧੀ ਗਿਆਨ ਬਿਨੁ” ਅਤੇ “ਅੰਧੀ ਰਯਤਿ ਗਿਆਨ” ਤੋਂ ਸੱਖਣੀ ਹੈ । ਇਸ ਪੁਸਤਕ ਰਚਨਾ ਦਾ ਮਨੋਰਥ ਇਹੀ ਹੈ ਕਿ ਗੁਰਮਤਿ ਸੰਬੰਧੀ ਲਿਖੇ ਲੇਖਾਂ ਰਾਹੀਂ ਲੋਕਾਈ ਭੇਖੀ ਲੋਕਾਂ ਤੋਂ ਸੁਚੇਤ ਰਹੇ । ਇਨ੍ਹਾਂ ਲੇਖਾਂ ਵਿੱਚੋਂ ਕਾਫੀ ਲੇਖ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਅਖ਼ਬਾਰਾਂ ਵਿਚ ਛਪ ਚੁੱਕੇ ਹਨ । ਤਤਕਰਾ ਪਰਜਾ ਅੰਧੀ ਗਿਆਨ ਬਿਨੁ.... / 11 ਕੀ ਗੁਰੂ ਜਾਂ ਪਰਮਾਤਮਾ ਪੁੱਤਰਾਂ ਦੀ ਦਾਤ ਹੀ ਦਿੰਦਾ ਹੈ ? / 16 ਕੀ ਸਿੱਖ ਆਕਾਰ ਦੀ ਪੂਜਾ ਕਰਦੇ ਹਨ ਜਾਂ ਨਿਰੰਕਾਰ ਦੀ ? / 23 ਖਾਲਸੇ ਦਾ ਸਾਜਨਾ ਦਿਵਸ ਜਾਂ ਖਾਲਸਾ ਪੰਥ ਦਾ ਸੰਪੂਰਨਤਾ ਦਿਵਸ ? / 30 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਪਰੰਪਰਾ / 34 ਕਵਨੁ ਨਰਕੁ ਕਿਆ ਸੁਰਗੁ ਬਿਚਾਰਾ / 42 ਜੋਤਸ਼ ਵਿੱਦਿਆ ਅਤੇ ਗੁਰਮਤਿ / 49 ਗੁਰਬਾਣੀ ਅੰਦਰ ਗੁਰਮਤਿ ਦਾ ਤੱਤ / 57 ਨਾਮ ਕੀ ਹੈ ? ਨਾਮ ਸਿਮਰਨ ਬਾਰੇ ਭੁਲੇਖਾ / 67 ਕੀ ਸਿੱਖ ਧਰਮ ਕਰਾਮਾਤਾਂ ਜਾਂ ਰਿਧੀਆਂ-ਸਿਧੀਆਂ ਨੂੰ ਮੰਨਦਾ ਹੈ ? / 77 ਮ੍ਰਿਤਕ ਸੰਸਕਾਰ ਅਤੇ ਅੰਤਮ ਅਰਦਾਸ / 83 ਕਰਮ ਸਿਧਾਂਤ ਤੇ ਆਵਾਗਵਨ : ਮੂਲ ਸਰੋਤ ਤੇ ਗੁਰਮਤਿ / 88 ਓਇ ਹਰਿ ਕੇ ਸੰਤ ਨ ਆਖੀਅਹਿ / 101 ਕੀ ਜੂਨਾਂ ਚੌਰਾਸੀ ਲੱਖ ਹਨ ਜਾਂ ਘੱਟ ਵੱਧ ? / 107 ਸਿੱਖ ਧਰਮ ਚ ਮੁਕਤੀ ਦਾ ਸੰਕਲਪ / 113 ਗੁਰਦੁਆਰਿਆਂ ਅੰਦਰ ਕਰਮ-ਕਾਂਡਾਂ ਦੀ ਭਰਮਾਰ / 120