ਇਹ ਪੁਸਤਕ, ਕੁਝ ਅਜੇਹੇ ਵਹਿਮਾਂ ਤੇ ਭਰਮਾਂ ਨੂੰ, ਜੋ ਧਾਰਮਿਕ ਸੰਸਕਾਰਾਂ ਨਾਲ ਜੁੜ ਗਏ ਹਨ, ਗੁਰਮਤਿ ਦੀ ਕਸੱਵਟੀ ਨਾਲ ਪਰਖ ਕੇ ਲਾਂਭੇ ਕਰਨ ਦਾ ਨਿਮਾਣਾ ਜਿਹਾ ਜਤਨ ਹੈ, ਤਾਂ ਜੋ ਲੋਕ ਮਾਨਸਕ ਤੌਰ ਤੇ ਅਨੇਕਾਂ ਭੁਲੇਖਿਆਂ ਤੋਂ ਮੁਕਤ ਹੋ ਸਕਣ । ਖਾਲਸਾ ਪੰਥ ਪਾਸ ਧਾਰਮਕ ਸੰਸਕਾਰਾਂ ਦੀ ਵਿਆਖਿਆ ਅਤੇ ਉਨ੍ਹਾਂ ਸੰਸਕਾਰਾਂ ਨੂੰ ਨਿਭਾਉਣ ਲਈ ਵਿਸ਼ੇਸ਼ ਰਹਿਤ-ਮਰਯਾਦਾ ਬਣੀ ਹੋਈ ਹੈ । ਸਾਨੂੰ ਪੰਥਕ ਏਕਤਾ ਲਈ ਅਤੇ ਪੰਥਕ ਹਿੱਤਾਂ ਦੀ ਖਾਤਰ ਪੰਥਕ ਮਰਯਾਦਾ ਨੂੰ ਹੀ ਮੰਨਣਾ ਚਾਹੀਦਾ ਹੈ । ਇਹ ਪੁਸਤਕ ਪਾਠਕਾਂ ਨੂੰ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਲਈ ਲਾਹੇਵੰਦ ਸਿੱਧ ਹੋਵੇਗੀ ।