ਇਹ ਪ੍ਰਸਿੱਧ ਸਿੱਖ ਵਿਦਵਾਨ ਦੀ ਕਲਾਸਕੀ ਰਚਨਾ ਦਾ ਸੰਸ਼ੋਧਿਤ ਸੰਸਕਰਣ ਹੈ । ਇਸ ਵਿਚ ਲੇਖਕ ਨੇ ਸਿੱਖ ਧਰਮ ਦੀ ਦੂਸਰੇ ਸਥਾਨਕ ਧਰਮਾਂ ਦੇ ਪ੍ਰਸੰਗ ਵਿਚ ਤਾਤਵਿਕ ਵਿਆਖਿਆ ਕੀਤੀ ਹੈ । ਇਹ ਪੁਸਤਕ ਚੂੰਕਿ ਸਿੱਖ ਧਰਮ ਦੀ ਦਾਰਸ਼ਨਿਕ ਗੌਰਵਤਾ ਨੂੰ ਦ੍ਰਿੜਾਉਣ ਦੇ ਨਾਲ ਹੀ ਸਿੱਖ ਧਰਮ ਨੂੰ ਹਰ ਸਤਰ ਤੇ ਵਿਲੱਖਣ ਹਸਤੀ ਵਜੋਂ ਵੀ ਸੁਚੱਜੇ ਢੰਗ ਨਾਲ ਨਿਰੂਪਿਤ ਕਰਦੀ ਹੈ, ਇਸ ਲਈ ਇਸ ਪੁਸਤਕ ਦੀ ਸਾਰਥਕਤਾ ਅਜੋਕੇ ਸਮੇਂ ਦੀ ਵੀ ਇਕ ਅਹਿਮ ਲੋੜ ਹੈ ।