ਸੰਤ ਤੋਂ ਭਾਵ ਹੈ ਅਜਿਹਾ ਵਿਅਕਤੀ ਜਿਸ ਨੇ ਸਤਿ-ਸਰੂਪ ਵਾਹਿਗੁਰੂ ਦੀ ਉਪਾਸ਼ਨਾ ਕਰ ਕੇ ਅਤੇ ‘ਸਤਿ’ ਦਾ ਧਾਰਨੀ ਬਣ ਕੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ ਹੋਵੇ । ਵਧੇਰੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਹਰੇਕ ਅਖੌਤੀ ਸੰਤ ਨੇ ਕਿਰਤੀ ਵਿਰਤੀ ਗੁਰਸਿੱਖਾਂ ਦੀ ਕਮਾਈ ਬਟੋਰ ਕੇ ਆਪੋ ਆਪਣਾ ਡੇਰਾ ਕਾਇਮ ਕਰ ਰਖਿਆ ਹੈ ਅਤੇ ਕਈ ਝੋਲੀ-ਚੁਕ ਅਤੇ ਟੁਕੜ-ਬੋਚ ਬਿਰਤੀ ਵਾਲੇ ਚੇਲੇ ਬਣਾ ਰਖੇ ਹਨ । ਇਹਨਾਂ ਡੇਰਿਆਂ ਦੀ ਆਪੋ ਆਪਣੀ ਮਨ-ਮਤੀ ਮਰਯਾਦਾ ਹੈ । ਸੋ, ਅਜਿਹੀ ਸਥਿਤੀ ਵਿਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਗੁਰਬਾਣੀ ਵਿਚਲੇ ਸੰਤ ਪਦ ਵਾਲੇ ਗੁਰ-ਪ੍ਰਮਾਣਾ ਨੂੰ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿਚ ਅਰਥਾਇਆ ਜਾਵੇ ਅਤੇ ਜਨ-ਸਾਧਾਰਨ ਨੂੰ ਟਪਲੇ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇ । ਇਹ ਸੇਵਾ ਸਤਿਗੁਰੂ ਜੀ ਨੇ ਆਪਣੇ ਸੇਵਕ ਭਾ: ਸੇਵਾ ਸਿੰਘ ਜੀ ਤੋਂ ਲਈ ਹੈ । ਤਤਕਰਾ ਭੂਮਿਕਾ (ਭਾਈ ਜੋਗਿੰਦਰ ਸਿੰਘ ਤਲਵਾੜਾ) / ੭ ਜਿਉ ਪ੍ਰੇਰੇ ਤਿਉ ਕਰਨਾ / ੧੧ ‘ਸੰਤਨ’ ਪਦ ਬਾਰੇ ਵਿਚਾਰ / ੧੪ ਜਿਉ ਮੰਦਰ ਕਉ ਥਾਮੈ ਥੰਮਨੁ / ੧੮ ਦਰਸਨ ਕਉ ਜਾਈਐ ਕੁਰਬਾਨੁ / ੨੪ ਸਾਜਨਾ ਸੰਤ ਆਉ ਮੇਰੈ / ੨੯ ‘ਸੰਤਨ’ ਪਦ ਦੀ ਵਰਤੋਂ ‘ਸਤਿਗੁਰੂ’ ਜੀ ਪ੍ਰਥਾਇ (ਜ਼ਰੂਰੀ ਨੋਟ) / ੪੧ ਸ਼ਬਦ ਵਿਚਾਰ – ਹਮ ਸੰਤਨ ਕੀ ਰੇਨੁ ਪਿਆਰੇ / ੪੭ ਤਨੁ ਸੰਤਨ ਕਾ ਧਨੂ ਸੰਤਨ ਕਾ / ੫੧ ਸਰਬ ਸੁਖਾ ਗੁਰ ਚਰਨਾ / ੫੫ ਸੰਤਨ ਪਹਿ ਆਪਿ ਉਧਾਰਨ ਆਇਓ / ੫੯ ਗੋਬਿੰਦ ਗੋਬਿੰਦ ਗੋਬਿੰਦ ਮਈ / ੬੨ ਗੁਰਹਿ ਦਿਖਾਇਓ ਲੋਇਨਾ / ੬੫ ਹਰਿ ਜਪਿ ਜਪੇ ਮਨੁ ਧੀਰੇ / ੬੭ ਕੋਟਿ ਜਨਮ ਕੇ ਰਹੇ ਭਵਾਰੇ / ੭੧ ਭਾਵਨੁ ਤਿਆਗਿਓ ਰੀ ਤਿਆਗਿਓ / ੭੪ ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ / ੭੭ ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ / ੮੧ ਜਾ ਕੈ ਸੰਗਿ ਇਹੁ ਮਨੁ ਨਿਰਮਲੁ / ੮੬ ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ / ੯੦ ਜੇਤੇ ਜਤਨ ਕਰਤ ਤੇ ਡੂਬੇ / ੯੬ ਤੁਮ ਹਰਿ ਸੇਤੀ ਰਾਤੇ ਸੰਤਹੁ / ੧੦੦ ਸਾਰ-ਸਿੱਟਾ / ੧੦੫ ‘ਸੰਤਨ’ ਪਦ ਦੀ ਵਰਤੋਂ ਗੁਰਸਿੱਖਾਂ ਅਤੇ ਸਤਿਗੁਰਾਂ ਪ੍ਰਥਾਇ / ੧੦੬ ‘ਸੰਤਨ’ ਪਦ ਦੀ ਵਰਤੋਂ ਗੁਰਸਿੱਖਾਂ ਦੇ ਸਮੂਹ ਪ੍ਰਥਾਇ / ੧੧੮