ਇਸ ਮਹਾਨ ਕੋਸ਼ ਵਿਚ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਤੋਂ ਬਿਨਾਂ ਸਿੱਖ-ਇਤਿਹਾਸ ਨਾਲ ਸਬੰਧਤ ਪੁਸਤਕਾਂ ਵਿਚੋਂ ਸ਼ਬਦ ਤੇ ਹਵਾਲੇ ਲੈ ਕੇ ਉਨ੍ਹਾਂ ਦੀ ਅਤਿਅੰਤ ਢੁਕਵੀਂ ਤੇ ਸੰਪੂਰਨ ਵਿਆਖਿਆ ਕੀਤੀ ਗਈ ਹੈ ਅਤੇ ਨਾਲ ਹੀ ਪੂਰਬੀ ਤੇ ਪੱਛਮੀ ਦਰਸ਼ਨ, ਵਿਗਿਆਨਕ ਪਦਾਂ, ਭਾਸ਼ਾ ਤੇ ਪਿੰਗਲ ਆਦਿ ਦੀ ਪਰਿਭਾਸ਼ਕ ਸ਼ਬਦਾਵਲੀ ਦੀ ਜਾਣਕਾਰੀ ਵੀ ਦਿਤੀ ਗਈ ਹੈ ਅਤੇ ਇਹ ਮਹਾਨ ਕੋਸ਼ ਪੰਜਾਬ, ਸਿੱਖ ਧਰਮ, ਇਤਿਹਾਸ, ਭਾਸ਼ਾਵਾਂ ਤੇ ਸਾਹਿਤ, ਦਰਸ਼ਨ, ਕਲਾ ਅਤੇ ਸੰਸਕ੍ਰਿਤੀ ਦੇ ਖੋਜੀ ਵਿਦਵਾਨਾਂ ਅਤੇ ਸਾਧਾਰਣ ਪਾਠਕਾਂ ਨੂੰ ਸਦਾ ਹੀ ਭਰਪੂਰ ਜਾਣਕਾਰੀ, ਅਗਵਾਈ ਤੇ ਸੋਧ ਦਿੰਦਾ ਰਹੇਗਾ ।