ਗੁਰਬਾਣੀ ਦੇ ਸਾਰੇ ਹੀ ਸ਼ਬਦ ਪੜ੍ਹਨਯੋਗ ਤੇ ਜੀਵਨ-ਜਾਂਚ ਦੱਸਣ ਵਾਲੇ ਹਨ । ਪਦਮ ਸਾਹਿਬ ਨੇ ਵਿਸ਼ੇ ਦੇ ਅਨੁਸਾਰ ਸੌਖੇ ਸਿਰਲੇਖ ਦੇ ਕੇ ਕੁਝ ਸ਼ਬਦਾਂ ਨੂੰ ਇਕੱਠਾ ਕੀਤਾ । ਇਹ ਸ਼ਬਦਾਂਜਲੀ ਪਾਠਕਾਂ ਨੂੰ ਗੁਰੂ ਘਰ ਨਾਲ ਜੋੜੇਗੀ, ਜੀਵਨ ਸੇਧ ਦੇਵੇਗੀ ਤੇ ਸਮਾਜਿਕ ਆਚਾਰ-ਵਿਹਾਰ ਨੂੰ ਸਮਝਣ ਵਿਚ ਵੀ ਸਹਾਇਕ ਹੋਵੇਗੀ ।