ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸਿੱਖਾਂ, ਗ਼ੈਰ-ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਦੇਸੀ ਬਿਦੇਸੀ ਵਿਦਵਾਨਾਂ ਨੇ ਆਪਣੇ ਵਿਚਾਰ ਵਿਚ ਸਲਾਹੁਤਾ ਕੀਤੀ ਹੈ। ਸਾਰੇ ਲੇਖਕ ਸ਼ਰਧਾਲੂ ਸਿੱਖਾਂ ਵਾਂਙ ਨਹੀਂ ਸੋਚਦੇ ਪਰ ਫਿਰ ਵੀ ਹਰ ਇਕ ਨੇ ਜਿਵੇਂ ਕਿਵੇਂ ਇਸ ਦੀ ਮਹਿਮਾ ਹੀ ਗਾਈ ਹੈ। ਜੇ ਕਿਸੇ ਸ਼ਰਧਾ ਦਾ ਪੱਲਾ ਛਡ ਕੇ ਨਿਰਾ ਤਰਕ ਆਸਰੇ ਵੀ ਲਿਖਿਆ ਤਾਂ ਉਸ ਨੇ ਕੋਈ ਨਾ ਕੋਈ ਰੌਸ਼ਨ ਪੱਖ ਪੇਸ਼ ਕੀਤਾ ਹੈ। ਇਸ ਪੁਸਤਕ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰਧਾਲੂ ਇਹਨਾਂ ਵਿਚਾਰਵਾਨਾਂ ਦੇ ਵਿਚਾਰ ਪੜ੍ਹਕੇ ਆਪਣੇ ਨਿਸਚੇ ਵਿਚ ਦ੍ਰਿੜ੍ਹਤਾ ਲਿਆਉਣਗੇ ਤੇ ਇਸ ਸਾਗਰ ਦੀ ਕੁੱਖ ਵਿਚ ਛਿਪੇ ਗੁੱਝੇ ਹੀਰੇ ਮੋਤੀਆਂ ਦੀ ਭਾਲ ਕਰਕੇ ਆਪਣੇ ਆਪ ਨੂੰ ਹੋਰ ਅਮੀਰ ਬਣਾਉਣ ਦਾ ਉਪਰਾਲਾ ਕਰਨਗੇ।