ਇਸ ਵਿਚ ਲੇਖਕ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਆਸ਼ੇ ਅਨੁਸਾਰ ਜੀਵਨ ਦੀ ਘਾੜਤ ਲਈ ਸਹਾਇਕ ਅਹਿਮ ਪੱਖਾਂ ਬਾਰੇ ਜਾਣਕਾਰੀ ਦਿੱਤੀ ਹੈ । ਜਿਸ ਵਿਚ ਖਿਮਾ, ਨਿਮਰਤਾਂ, ਗੁਰੂ-ਹੁਕਮ, ਮਨਮੁਖ, ਗੁਰਮੁਖ ਅਤੇ ਪੰਜ ਵਿਕਾਰ ਆਦਿਕ ਵਿਸ਼ਿਆਂ ਤੋਂ ਇਲਾਵਾ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਸਿਧ ਗੋਸਟਿ ਵਿਚ ਜੋਗ ਮਤ ਦੀ ਜੁਗਤਿ, ਬਾਰਹਮਾਹਾ ਤੁਖਾਰੀ ਵਿਚ ਕਦਰਾਂ-ਕੀਮਤਾਂ, ਆਸਾ ਦੀ ਵਾਰ ਦੇ ਸਮਾਜਿਕ ਆਦਰਸ਼, ਸਮਾਜਿਕ ਸਮੱਸਿਆਵਾਂ ਦੇ ਸੰਦਰਭ ਵਿਚ ਗੁਰੂ ਹੁਕਮ, ਧਰਮਸਾਲ, ਜਪੁ ਜੀ ਦੀ ਸਮਾਜਿਕ-ਜੁਗਤਿ ਆਦਿਕ ਗੰਭੀਰ ਵਿਸ਼ਿਆਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਤੇ ਫਲਸਫੇ ਅਨੁਸਾਰ ਵਿਸਥਾਰ ਪੂਰਵਕ ਪੇਸ਼ ਕੀਤਾ ਹੈ । ਇਹ ਪੁਸਤਕ ਰਾਗੀਆਂ, ਪ੍ਰਚਾਰਕਾਂ, ਵਿਦਵਾਨਾਂ ਅਤੇ ਖੋਜੀਆਂ ਲਈ ਵਡਮੁੱਲੀ ਜਾਣਕਾਰੀ ਹੀ ਨਹੀਂ ਮੁੱਹਈਆ ਕਰੇਗੀ ਸਗੋਂ ਗਿਆਨ ਦੀਆਂ ਕਈ ਪਰਤਾਂ ਵੀ ਖੋਲ੍ਹੇਗੀ ।