ਸਾਨੂੰ ਸਿੱਖ ਗੁਰੂਆਂ ਨੇ ਸਿੱਖ ਨਾਂਵਾਂ ਦੀ ਵਲੱਖਣ ਪਹਿਚਾਣ ਦਿੱਤੀ ਤੇ ਮਾਣ ਬਖ਼ਸ਼ਿਆ । ਸਦੀਆਂ ਤੋਂ ਲਿਤਾੜੀ ਤੇ ਨਿਮਾਣੀ ਇਸਤਰੀ ਨੂੰ ‘ਕੌਰ’(ਰਾਜਕੁਮਾਰੀ) ਪਦ ਨਾਲ ਸਨਮਾਨਿਤ ਕੀਤਾ । ਮਰਦਾਂ ਨੂੰ ‘ਸਿੰਘ’ (ਬੱਬਰ ਸ਼ੇਰ) ਦਾ ਨਾਂਵ ਪਿਆਰ ਨਾਲ ਬਖ਼ਸ਼ੇ । ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਨਾਂਵਾਂ ਦਾ ਮਹਾਨ ਇਤਿਹਾਸ ਹੈ ਤੇ ਪੰਜਾਬੀ ਸੱਭਿਆਚਾਰ ਦਾ ਗੌਰਵ ਕਰਨਾ ਸਾਡਾ ਇਖ਼ਲਾਕੀ ਫ਼ਰਜ਼ ਹੈ । ਇਸ ਪੁਸਤਕ ਅੰਦਰ ਨਾਂਵਾਂ ਦੀ ਗਿਣਤੀ ਤਕਰੀਬਨ 9000 ਹੈ ।