ਇਸ ਵਿਚ ਲੇਖਕ ਨੇ ਸਿੱਖ ਸਮਾਜ ਵਿਚ ਪ੍ਰਚੱਲਤ ਕੁਰੀਤੀਆਂ ਦਾ ਜ਼ਿਕਰ ਕਰ ਕੇ ਸਿੱਖਾਂ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਹੈ । ਇਸ ਵਿਚ ਇਕ ਵਾਰਤਾਲਾਪ ਰਾਹੀਂ ਸਿਖ ਸਰੂਪ ਉਤੇ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਹਮਲਿਆਂ ਸੰਬੰਧੀ ਸੁਚੇਤ ਕਰਨ ਦਾ ਜਤਨ ਕੀਤਾ ਹੈ । ਆਖ਼ਰ ਵਿਚ ਕੁਝ ਕੁ ਇਤਿਹਾਸਕ ਘਟਨਾਵਾਂ ਦੇ ਹਵਾਲਿਆਂ ਨਾਲ ਸਿਖ ਵੀਰਾਂ ਦਾ ਧਿਆਨ ਉਨ੍ਹਾਂ ਦੀ ਬੇ-ਮਿਸਾਲ ਤੇ ‘ਨਿਆਰੇ ਭਾਂਤ’ ਦੀ ਜੀਵਨੀ ਵਲ ਦਿਵਾਇਆ ਹੈ, ਜਿਸ ਨੂੰ ਕਾਇਮ ਰਖ ਕੇ ਹੀ ਓਹ ਬਤੌਰ ਕੌਮ ਦੁਨੀਆ ਅੰਦਰ ਆਪਣਾ ਮਾਣ ਸਤਿਕਾਰ ਬਣਾਈ ਰਖ ਸਕਦਾ ਹੈ । ਤਤਕਰਾ ਦੇਖਾ-ਦੇਖੀ ਫੈਸ਼ਨ, ਸਿਨੇਮਾ, ਟੈਲੀਵੀਜ਼ਨ ਆਦਿ ਅਤੇ ਸਿੱਖੀ ਰੂਪ ਤੇ ਰਹਿਣੀ / 19 ਵਹਿਮ ਭਰਮ ਤੇ ਸਿੱਖੀ ਅਤੇ ਸਿੱਖੀ ਜ਼ਾਬਤਾ / 36 ਸਿੱਖੀ ਹੋਂਦ ਨੂੰ ਖ਼ਤਰੇ / 56 ਸਿੱਖ ਦੀ ਨਿਘਰਦੀ ਦਸ਼ਾ ਦੇ ਕਾਰਨ ਅਤੇ ਸੁਧਾਰ ਦੇ ਉਪਾਅ / 70 ਕਦੇ ਸੋਚਿਆ ਈ ਆਪਣੇ ਵਿਰਸੇ ਨੂੰ ? / 97