ਪ੍ਰਭੂ-ਪ੍ਰਾਪਤੀ ਦੇ ਰਸਤੇ ਵਿਚ ਬਹੁਤ ਸਾਰੀਆਂ ਕਠਿਨਾਈਆਂ ਆਉਂਦੀਆਂ ਹਨ ਕਿਉਂਕਿ ਜਿਤਨੀ ਵੀ ਕੋਈ ‘ਸ਼ੈਅ’ ਕੀਮਤੀ ਹੋਵੇ ਉਸ ਦੀ ਪ੍ਰਾਪਤੀ ਉਤਨੀ ਹੀ ਕਠਿਨ ਹੁੰਦੀ ਹੈ। ਜੇ ਵਿਧੀਪੂਰਵਕ ਰਸਤਾ ਸਮਝ ਕੇ ਚੱਲਾਂਗੇ ਤਾਂ ਮੰਜ਼ਿਲ ਦੀ ਪ੍ਰਾਪਤੀ ਸੰਭਵ ਤੇ ਅਸਾਨ ਹੋ ਜਾਵੇਗੀ। ਜਿਹੜੇ ਏਸ ਮਾਰਗ ’ਤੇ ਤੁਰੇ ਹਨ ਉਹ ਦੱਸਦੇ ਹਨ, ਕਿਵੇਂ ਚੱਲਣਾ ਹੈ, ਕੀ ਕਠਿਨਾਈਆਂ ਹਨ, ਕੀ ਪ੍ਰਹੇਜ਼ ਰੱਖਨਾ। ਜੇ ਵਾਕਈ ਹੀ ਭਗਤੀ ਦੇ ਮਾਰਗ ’ਤੇ ਤੁਰਨ ਦਾ ਸ਼ੌਕ ਹੈ ਤਾਂ ਰਾਮ ਪਿਆਰਿਆਂ ਦੀ ਅੱਠ ਜੁਗਤੀਆਂ ਦਾ ਵੇਰਵੇ ਸਹਿਤ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ ਇਸ ਪੁਸਤਕ ਵਿਚ ਵਰਣਨ ਕੀਤਾ ਹੈ। ਬਹੁਤ ਸਾਰੀਆਂ ਸੰਗਤਾਂ ਪ੍ਰੇਮੀ-ਜਨਾਂ ਨੂੰ ਨਾਮ, ਸੇਵਾ ਸਿਮਰਨ ਦੀ ਕਮਾਈ ਸੰਭਾਲਣੀ ਕਿਵੇਂ ਹੈ, ਇਸ ਪੁਸਤਕ ਨੂੰ ਪੜ੍ਹ ਕੇ ਇਸ ਬਾਰੇ ਪਤਾ ਚੱਲੇਗਾ ਤੇ ਬਹੁਤ ਵੱਡਾ ਲਾਭ ਪ੍ਰਾਪਤ ਹੋਵੇਗਾ।