ਇਸ ਪੁਸਤਕ ਵਿਚ ਸਿੱਖ ਸਾਹਿਤ, ਸਭਿਆਚਾਰ, ਦਰਸ਼ਨ, ਰਹੱਸ ਤੇ ਧਰਮ ਸੰਬੰਧੀ ਲੇਖ ਸ਼ਾਮਲ ਹਨ ਜੋ ਪੰਜ ਭਾਗਾਂ ਵਿਚ ਵੰਡੇ ਹੋਏ ਹਨ । ਇਨ੍ਹਾਂ ਲੇਖਾਂ ਦਾ ਸਮੁੱਚਾ ਭਾਵ ਇਹ ਹੈ ਕਿ ਸਿੱਖ ਧਰਮ ਵਿਚ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ ਜਿਸ ਵਿਚ ਪਹਿਲਾ ਦਰਜਾ ਭਗਤੀ ਦਾ ਹੈ ਤੇ ਦੂਜਾ ਦਰਜਾ ਸ਼ਕਤੀ ਦਾ ਹੈ । ਪਹਿਲੇ ਭਾਗ ਦੇ ਲੇਖਾਂ ਵਿਚ ਭਗਤੀ ਦਾ ਸਰੂਪ ਇਹ ਹੈ ਕਿ ਸਿੱਖ ਧਰਮ ਸਾਰੇ ਭਾਰਤੀ ਤੇ ਗ਼ੈਰ-ਭਾਰਤੀ ਧਰਮਾਂ, ਉਨ੍ਹਾਂ ਦੀਆਂ ਮਹਾਨ ਪੁਸਤਕਾਂ ਤੇ ਉਨ੍ਹਾਂ ਦੇ ਸੰਚਾਲਕਾਂ ਦਾ ਸਤਿਕਾਰ ਕਰਦਾ ਹੈ । ਦੂਜੇ ਭਾਗ ਦੇ ਲੇਖਾਂ ਵਿਚ ਵਿਚਾਰ ਇਹ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਵਿਚਾਰ ਤੇ ਦਰਸ਼ਨ-ਦੀਦਾਰ ਭਗਤੀ ਹੈ । ਤੀਜੇ ਭਾਗ ਦੇ ਲੇਖ ਸਿਖ ਰਹਿਣੀ, ਰਹਿਤ ਤੇ ਚਿੰਨ੍ਹਾਂ ਤੇ ਆਧਾਰਿਤ ਹਨ । ਚੌਥੇ ਭਾਗ ਦੇ ਲੇਖ ਸੇਵਾ, ਨਾਮ ਤੇ ਸਦਾਚਾਰ ਦੀ ਮਹਾਨਤਾ ਦ੍ਰਿੜ ਕਰਾਂਦੇ ਹਨ । ਪੰਜਵੇਂ ਭਾਗ ਦੇ ਲੇਖ ਭਗਤੀ ਤੇ ਸ਼ਕਤੀ ਦੇ ਸਾਖਿਆਤ ਨਮੂਨੇ ਦਰਸਾਂਦੇ ਹਨ ਤੇ ਇਸ ਪੁਸਤਕ ਦੇ ਬੁਨਿਆਦੀ ਅਸੂਲ ਦੀ ਪੁਸ਼ਟੀ ਕਾਰਦੇ ਹਨ । ਤਤਕਰਾ ਭਾਗ ਪਹਿਲਾ ਸਿਖ ਧਰਮ ਤੇ ਹੋਰ ਭਾਰਤੀ ਮੱਤ/ 15 ਗੁਰੂ ਨਾਨਕ ਦਾ ਧਰਮ : ਨਿਰਵੈਰਤਾ/ 22 ਭਾਗ ਦੂਜਾ ਸਿਖ ਸਭਿਆਚਾਰ ਦਾ ਮੂਲ/ 31 ਪਰਮਾਣਿਕਤਾ/ 38 ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਵਿ ਕਲਾ ਤੇ ਰਾਗਾਂ ਦਾ ਸੰਬੰਧ/ 49 ਗੁਰੂ ਨਾਨਕ ਦੇਵ ਜੀ ਦੀ ਬਾਣੀ/ 56 ਅਨੰਦੁ ਸਾਹਿਬ/ 67 ਭਾਗ ਤੀਜਾ ਨੀਲਾਂਬਰ/ 77 ਭਗਤੀ ਤੇ ਸ਼ਕਤੀ/ 86 ਅੰਮ੍ਰਿਤ : ਪ੍ਰਬੁੱਧ ਭਾਰਤ/ 94 ਨਾਨਕ : ਗੁਰ-ਪਰਮੇਸ਼ਰ/ 104 ਪੰਥ/ 115 ਭਾਗ ਚੌਥਾ ਸੇਵਾ – ਕਰਮ ਜਾਂ ਆਚਰਨ/ 131 ਨਾਮ ਤੇ ਸਦਾਚਾਰ/ 137 ਪੜ੍ਹਿਆ/ 144 ਸਿਖ ਧਰਮ ਤੇ ਸਭਿਆਚਾਰ/ 147 ਭਾਗ ਪੰਜਵਾਂ ਗੁਰੂ ਰਾਮਦਾਸ ਜੀ/ 159 ਗੁਰੂ ਅਰਜਨ : ਚੜ੍ਹਦੀ ਕਲਾ/ 165 ਭਾਈ ਮਰਦਾਨਾ ਰਬਾਬੀ/ 173