ਇਸ ਪੁਸਤਕ ਵਿਚ ਭਾਈ ਸਾਹਿਬ ਹੋਰਾਂ ਗੁਰੂ-ਕਾਲ ਅੰਦਰ ਪ੍ਰਚਲਿਤ ਸਮਕਾਲੀ ਸ਼ਬਦਾਵਲੀ ਜਾਂ ਮਿਥਿਹਾਸਕ ਨਾਵਾਂ ਤੇ ਥਾਵਾਂ ਸਬੰਧੀ ਬਹੁਤ ਸਪੱਸ਼ਟ ਲਿਖਿਆ ਹੈ । ਜਿਵੇਂ ਪੁਰਾਤਨ ਪ੍ਰਚਲਿਤ ਧਾਰਨਾਵਾਂ ਸਨ – ਤੀਨ ਲੋਕ, ਸੱਚਖੰਡ, ਚੌਰਾਸੀ ਲੱਖ ਜੂਨਾਂ, ਚੌਦਾਂ ਰਤਨ, ਪੁਰੀਆਂ, ਪਾਰਜਾਤ ਦਰੱਖ਼ਤ ਆਦਿਕ ਦੀ ਹੋਂਦ ਹੈ, ਇਨ੍ਹਾਂ ਸ਼ਬਦਾਂ ਦਾ ਗੁਰਬਾਣੀ ਅੰਦਰ ਬਹੁਤ ਥਾਈਂ ਪ੍ਰਯੋਗ ਹੋਇਆ ਹੈ, ਪਰ ਇਨ੍ਹਾਂ ਦੀ ਹੋਂਦ ਨੂੰ ਸੱਚ ਨਹੀਂ ਮੰਨਿਆ । ਇਨ੍ਹਾਂ ਪੁਰਾਤਨ ਸ਼ਬਦਾਂ ਨੂੰ ਵੱਖਰੇ ਅਰਥਾਂ ਵਿਚ ਪ੍ਰਯੋਗ ਕੀਤਾ ਹੈ । ਭਾਈ ਸਾਹਿਬ ਨੇ ਯਤਨ ਕੀਤਾ ਹੈ ਕਿ ਅਜਿਹੇ ਅਨੇਕਾਂ ਪੁਰਾਤਨ ਨਾਵਾਂ/ਥਾਵਾਂ ਦੀ ਗੁਰਮਤਿ ਅਨੁਸਾਰ ਸਪੱਸ਼ਟਤਾ ਹੋਵੇ ਤਾਂ ਜੋ ਲੋਕ-ਮਨਾਂ ਚ ਵਹਿਮ ਤੇ ਭੁਲੇਖੇ ਨਾ ਰਹਿਣ । ਤਤਕਰਾ ਗੁਰਬਾਣੀ ਦਾ ਸੱਚ / 21 ਗੁਰਬਾਣੀ ਵਿਚ ਸਮੇਂ ਸਥਾਨ ਆਦਿ ਨਾਲ ਸੰਬੰਧਿਤ ਹਵਾਲੇ ਅਤੇ ਗੁਰਬਾਣੀ ਦਾ ਸਿਧਾਂਤਕ ਸੱਚ / 30 ਕਾਮਧੇਨ / 36 ਪਾਰਜਾਤ / 40 ਚਿੰਤਾਮਣਿ/ਚਿੰਤਾਮਨਿ / 48 ਰਿਧੀਆਂ-ਸਿਧੀਆਂ / 52 ਨਉਨਿਧਿ / 57 ਚੌਦਾਂ ਰਤਨ / 61 ਚਾਰ ਖਾਣੀਆਂ / 66 ਅਠਾਰਹ ਭਾਰ/ਭਾਰ ਅਠਾਰਹ / 69 ਤ੍ਰਿਲੋਕ/ਤ੍ਰਿਭਵਨ / 73 ਚਉਦਹ ਲੋਕ/ਭਵਨ / 76 ਪੁਰੀਆਂ / 80 ਸੁਰਗ / 84 ਸੱਚਖੰਡ / 116 ਸੱਚਖੰਡ / 123 ਢਾਢੀ ਸਚੈ ਮਹਲਿ ਖਸਮਿ ਬੁਲਾਇਆ / 130 ਹਰਿਮੰਦਰ / 139 ਅਕਾਲ ਪੁਰਖ ਦਾ ਤਖ਼ਤ / 147 ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ / 158 ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ / 164 ਜਉ ਕਿਰਪਾ ਗੋਬਿੰਦ ਭਈ / 169 ਤੀਰਥਿ ਨਾਈਐ ਸੁਖੁ ਫਲੁ ਪਾਈਐ / 175 ਰਾਮਦਾਸ ਸਰੋਵਰਿ ਨਾਤੇ / 180 ਦੁਖ ਭੰਜਨੁ ਤੇਰਾ ਨਾਮੁ ਜੀ / 186 ਫੁਲ ਹਰਿ ਸਰਿ ਪਾਵਏ / 191 ਤਿਤੁ ਚਾਖੁ ਨ ਲਾਗੈ / 196 ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੇ ਲਾਗੀ / 205 ਭਗਤਿ ਨਵੈ ਪਰਕਾਰਾ / 209 ਗੁਰਮਤਿ ਦਾ ਚੌਰਾਸੀ ਲੱਖ ਜੂਨਾਂ ਬਾਰੇ ਦ੍ਰਿਸ਼ਟੀਕੋਣ / 213 ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ / 220 ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ / 226