ਜਦੋਂ ਕਦੇ ਧਰਮ ਜਾਂ ਧਾਰਮਿਕ ਜੀਵਨ ਬਾਰੇ ਗੱਲ ਚੱਲੇ, ਤਾਂ ਕਈ ਪੜ੍ਹੇ-ਲਿਖੇ ਬੰਦੇ ਆਮ ਤੌਰ ਤੇ ਇਹ ਕਹਿ ਦਿਆ ਕਰਦੇ ਹਨ ਕਿ ਮਨੁੱਖ ਨੂੰ ਆਪਣਾ ਚਾਲਚਲਨ ਠੀਕ ਰੱਖਣਾ ਚਾਹੀਦਾ ਹੈ, ‘ਧਰਮ’ ਦਾ ਇਸ ਨਾਲ ਕੋਈ ਸੰਬੰਧ ਨਹੀਂ ਪੈ ਸਕਦਾ । ਇਹ ਇਕ ਐਸਾ ਭੁਲੇਖਾ ਹੈ, ਜੋ ਆਮ ਨੌਜਵਾਨਾਂ ਦੇ ਦਿਲ ਵਿਚ ਪੈ ਜਾਂਦਾ ਹੈ । ਇਸ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਹ ਵੇਖਣਾ ਹੈ ਕਿ ‘ਧਰਮ’ ਕੀ ਹੈ, ਅਤੇ ਕੀ ਧਰਮ ਤੋਂ ਸੱਖਣਾ ਰਹਿ ਕੇ ਮਨੁੱਖ ਦਾ ਆਚਰਨ ਚੰਗਾ ਬਣ ਸਕਦਾ ਹੈ । ਕੀ ਸਦਾਚਾਰ ਧਰਮ ਤੋਂ ਸੁਤੰਤਰ ਹੈ? ਇਸ ਪੁਸਤਕ ਵਿਚ ਇਸ ਬਾਰੇ ਡੂੰਗੀ ਵਿਚਾਰ ਕੀਤੀ ਗਈ ਹੈ । ਤਤਕਰਾ ਜਾਣ-ਪਛਾਣ 5 ਜੀਵਨ-ਸੰਗਰਾਮ 7 ਓਹੁ ਗਰੀਬੁ ਮੋਹਿ ਭਾਵੈ 26 ਧਰਮ ਤੇ ਸਦਾਚਾਰ 53 ਏਹਿ ਭਿ ਦਾਤਿ ਤੇਰੀ ਦਾਤਾਰ 75 ਗੁਰੂ ਨਾਨਕ ਦੇਵ ਜੀ ਦਾ ਗੁਰੂ 84 ਆਦਿ ਬੀੜ ਅਤੇ ਸੱਤੇ ਬਲਵੰਡ ਦੀ ਵਾਰ 100 ਚੋਣਾਂ ਦੀ ਯਾਦ 110 ਚੋਣਾਂ ਦਾ ਘੋਲ 116 ਕੈਸੇ ਖਸਮ ਹਮਾਰੇ 124 ਤਸਵੀਰ-ਪੂਜਾ 134