ਧਾਰਮਿਕ ਲੇਖਾਂ ਦੀ ਇਸ ਪੁਸਤਕ ਦੇ ਪਹਿਲੇ ਹਿੱਸੇ ਵਿਚ ‘ਧਰਮ ਤੇ ਫਿਲਾਸਫੀ’ ਬਾਰੇ 6 ਲੇਖ ਹਨ । ਦੂਜੇ ਹਿੱਸੇ ਵਿਚ ਇਕ ਲੇਖ ਗੁਰ-ਇਤਿਹਾਸ ਦੀ ਇਕ ਘਟਨਾ ਬਾਰੇ ਹੈ, ਜੋ ‘ਗੁਰੂ ਅਮਰਦਾਸ ਜੀ’ ਵਲੋਂ ਬੀਬੀ ਭਾਨੀ ਜੀ ਨੂੰ ਗੁਰ-ਗੱਦੀ ਦਾ ‘ਵਰ’ ਦੇਣਾ ਦੱਸਦੀ ਹੈ ਅਤੇ ਇਸ ਹਿੱਸੇ ਦੇ ਦੂਜੇ ਲੇਖ ਵਿਚ ਲੇਖਕ ‘ਮਹਲਾ’ ਲਫ਼ਜ਼ ਦੇ ਉੱਚਾਰਨ ਤੇ ਇਸ ਦੇ ਅਰਥ ਦੀ ਵਿਸਥਾਰ ਨਾਲ ਵਿਚਾਰ ਪੇਸ਼ ਕਰਦਾ ਹੈ । ਤੀਜੇ ਹਿੱਸੇ ਦੇ ਇਕ ਲੇਖ ਵਿਚ ਲੇਖਕ ਸਿੱਖ ਨੌਜੁਆਨਾਂ ਦੀ ਗੁਰਬਾਣੀ ਵੱਲੋਂ ਬੇਰੁਖੀ ਦੇ ਕਾਰਨਾ ਦੀ ਨਿਸ਼ਾਨਦੇਹੀ ਕਰਦਾ ਹੈ । ਤਤਕਰਾ ਮਨੁ ਦੇ ਰਾਮੁ ਲੀਆ ਹੈ ਮੋਲਿ / 7 ਰੱਬੀ ਪੈਂਡਾ ਤੇ ਦਲੀਲਾਂ ਦੇ ਘੋੜੇ / 20 ਖੈਰੁ ਦੀਜੈ ਬੰਦਗੀ / 32 ਸਰਬੱਤ ਦਾ ਭਲਾ / 40 ਫਰੀਦਾ ! ਖਾਲਕੁ ਖਲਕ ਮਹਿ / 50 ਅਰਦਾਸ ਅਰਜ਼ੋਈ ਦੀਆਂ ਬਰਕਤਾਂ / 62 ਘਰ ਵਿਚ ਜੀ ਗੁਰਿਆਈ / 101 ਲਫ਼ਜ਼ ‘ਮਹਲਾ’ ਦਾ ਉੱਚਾਰਨ ਤੇ ਅਰਥ / 116 ਸਿੱਖ ਨੌਜੁਆਨਾਂ ਦੀ ਗੁਰਬਾਣੀ ਵਲੋਂ ਬੇਰੁਖੀ / 130