ਸਦਾ ਵਿਗਾਸ ਦੀ ਅਧਿਆਤਮਕ ਅਵਸਥਾ ਇਕ ਅਵਿਰਲ ਤੇ ਅਮੁੱਕ ਅਵਸਥਾ ਹੁੰਦੀ ਹੈ । ਤਦ ਇਉਂ ਲੱਗਦਾ ਹੈ, ਜਿਵੇਂ ਮਹਾ-ਬ੍ਰਹਿਮੰਡ ਦਾ ਸਮਸਤ ਖੇੜਾ ਆਤਮਾ ਅੰਦਰ ਆਣ ਸਿਮਟਿਆ ਹੈ । ਹਰ ਖੇੜੇ ਵਿਚੋਂ, ਹਰ ਵਿਗਾਸ ਅੰਦਰੋਂ, ਪਰਮਾਤਮਾ ਦੀ ਆਪਣੀ ਮੁਸਕ੍ਰਾਹਟ ਝਾਤ ਮਾਰਦੀ ਹੈ । ਹਰ ਮੁਸਕ੍ਰਾਹਟ ਪਾਸ ਛੋਤ ਲਗਾਉਣ ਦੀ ਸਮਰੱਥਾ ਹੁੰਦੀ ਹੈ । ਉਹ ਹੋਰਨਾਂ ਦੇ ਅੰਦਰੋਂ ਨਿਹਿਤ ਮੁਸਕ੍ਰਾਹਟਾਂ ਜਗਾ ਦੇਂਦੀ ਹੈ । ਤਦੇ ਤਾਂ ਕਿਸੇ ਨੂੰ ਮੁਸਕ੍ਰਾਉਂਦਾ ਵੇਖ ਕੇ ਅਸੀਂ ਵੀ ਮੁਸਕ੍ਰਾਉਣ ਲੱਗਦੇ ਹਾਂ । ਤਦੇ ਤਾਂ ਖਿੜੇ ਮੱਥੇ ਮਿਲਣ ਵਾਲੇ ਨੂੰ ਅਸੀਂ ਵੀ ਖਿੜੇ ਮੱਥੇ ਮਿਲਦੇ ਹਾਂ । ਤਦੇ ਤਾਂ ਬਹਾਰ ਦਾ ਖੇੜਾ ਵੇਖ ਕੇ ਅਸੀਂ ਵੀ ਬਾਗ਼ ਬਾਗ਼ ਹੋ ਜਾਂਦੇ ਹਾਂ । ਤਤਕਰਾ ਸਿੱਧਾਂਤ ਜਗਿਆਸਾ : ਜੀਵਨ-ਮਨੋਰਥ ਦੀ ਭਾਲ / 13 ਮਾਨੁਖ ਕੀ ਜਾਤਿ : ਇਕ ਤੁਲਨਾਤਮਿਕ ਪਰਿਪੇਖ / 23 ਕਾਲ ਤੇ ਅਉਸਰ ਦਾ ਸੰਕਲਪ / 46 ਪਾਰਗਮਤਾ ਦਾ ਦੀਦਾਰ / 64 ਸੁੰਨ ਕਾ ਭੇਉ / 73 ਸਹਜ ਕਥਾ / 92 ਤਿੰਨ ਸਾਖੀਆਂ ਨਵ-ਜਨਮ ਦੀਆਂ / 102 ਸਦਾ ਵਿਗਾਸ / 115 ਅਭਿਆਸ ਕਿਰਤ ਸਭਿਆਚਾਰ / 127 ਸ੍ਰਵਣ ਦਾ ਬਿਬੇਕ / 133 ਮੰਨੈ ਮਗੁ ਨ ਚਲੈ ਪੰਥੁ / 143 ਹਾਜ਼ਰ-ਨਾਜ਼ਰਤਾ ਦਾ ਅਭਿਆਸ / 150 ਸ਼ਬਦ ਸੁਰਤਿ / 164 ਘੜੀਐ ਸਬਦ ਸਚੀ ਟਕਸਾਲ / 173 ਜਗਤਿ ਜੁਗਤਿ ਪਛਾਣੈ ਸੋ ਤਤ ਵਿਰੋਲੇ / 187 ਗੁਰਮਤਿ ਸਿੱਧਾਂਤਾਂ ਦਾ ਸੁਨਿਖੜਵਾਂ ਨਿਰਧਾਰਣ ਵਿਧੀ ਤੇ ਜੁਗਤ / 206 ਸੁਗਿਆਨਕ ਗੁਰਮਤਿ ਮੀਮਾਂਸਾ / 219 ਨਾਨਕ-ਜੀਵਨ ਤੇ ਸਿੱਖਿਆ ਦੇ ਸ੍ਰੋਤ / 226 ਜਉ ਤਉ ਪ੍ਰੇਮ ਖੇਲਣ ਕਾ ਚਾਉ... / 242